ਬ੍ਰਿਟਿਸ਼ ਕੋਲੰਬੀਆ : ਸੋਮਵਾਰ ਨੂੰ ਲੋਅਰ ਮੇਨਲੈਂਡ ਦੇ ਕੁਝ ਹਿੱਸਿਆਂ ਵਿੱਚ ਰਿਕਾਰਡ ਤੋੜ ਬਾਰਿਸ਼ ਹੋਈ। ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ 19 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜੋ ਕਿ ਜੁਲਾਈ ਲਈ ਅਸਧਾਰਨ ਹੈ, ਕਿਉਂਕਿ ਜੁਲਾਈ ਆਮ ਤੌਰ ਤੇ ਇਕ ਖ਼ੁਸ਼ਕ ਮਹੀਨਾ ਹੀ ਰਹਿੰਦਾ ਹੈ। ਇਸ ਬਾਰਿਸ਼ ਨੇ ਖੇਤਰ ਵਿੱਚ ਜੰਗਲੀ ਅੱਗ ਦੇ ਖਤਰੇ ਨੂੰ ਘੱਟ ਕਰ ਦਿੱਤਾ ਹੈ। ਹਾਲਾਂਕਿ, ਇਸ ਥੋੜ੍ਹੇ ਜਿਹੇ ਮੀਂਹ ਤੋਂ ਬਾਅਦ, ਘੱਟੋ-ਘੱਟ ਅਗਲੇ ਪੰਜ ਦਿਨਾਂ ਲਈ ਕੋਈ ਹੋਰ ਮਹੱਤਵਪੂਰਨ ਵਰਖਾ ਦੀ ਉਮੀਦ ਨਹੀਂ ਹੈ, ਕਿਉਂਕਿ ਗਰਮ ਅਤੇ ਖੁਸ਼ਕ ਮੌਸਮ ਵਾਪਸ ਆ ਜਾਵੇਗਾ। ਵੱਖ-ਵੱਖ ਥਾਵਾਂ ‘ਤੇ ਸੋਮਵਾਰ ਦੇ ਰਿਕਾਰਡ ਬਣਾਏ ਜਾਣ ਦੇ ਬਾਵਜੂਦ, ਜੁਲਾਈ ਦੀ ਕੁੱਲ ਬਾਰਿਸ਼ ਅਜੇ ਵੀ ਔਸਤ ਤੋਂ ਘੱਟ ਰਹੇਗੀ
ਉੱਥੇ ਹੀ ਜੇਕਰ ਜੰਗਲੀ ਅੱਗ ਨੂੰ ਲੈਕੇ ਗੱਲ ਕੀਤੀ ਜਾਵੇ ਤਾਂ ਇਸ ਹਫਤੇ ਠੰਡੇ ਮੀਂਹ ਵਾਲੇ ਮੌਸਮ ਦੇ ਚਲਦੇ ਜੰਗਲੀਂ ਅੱਗਾਂ ਉੱਪਰ ਕਾਬੂ ਪਾਉਣਾ ਸੌਖਾ ਰਿਹਾ। ਪਰ ਸਲੋਕਨ ਪਿੰਡ ਨੂੰ ਖਾਲੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ ਜਿੱਥੇ 400 ਦੇ ਕਰੀਬ ਅਬਾਦੀ ਦੱਸੀ ਜਾ ਰਹੀ ਹੈ। ਬੀ.ਸੀ. ਦੇ ਅੰਦਰੂਨੀ ਹਿੱਸੇ ‘ਚ ਚਾਰ ਅੱਗਾਂ ਬਲ ਰਹੀਆਂ ਹਨ। ਜਿਸ ‘ਚ ਡੌਗਟੂਥ ਫਾਰੈਸਟ ਸਰਵਿਸ ਰੋਡ ਅੱਗ ਅਤੇ ਅਰਜੇਂਟਸ ਕ੍ਰੀਕ ਅੱਗ ਕ੍ਰਮਵਾਰ 54 ਵਰਗ ਕਿਲੋਮੀਟਰ ਅਤੇ 174 ਵਰਗ ਮੀਟਰ ਦੇ ਖੇਤਰ ‘ਚ ਬਲ ਰਹੀਆਂ ਹਨ।

Leave a Reply