Skip to main content

ਬ੍ਰਿਟਿਸ਼ ਕੋਲੰਬੀਆ: ਬੀਤੇ ਕੱਲ੍ਹ ਐਗਾਸੀਜ਼ ਵਿਖੇ ਹੋਏ ਭਿਆਨਕ ਸੜਕ ਹਾਦਸੇ ‘ਚ ਇੱਕ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ ਹੈ,ਜਿਸ ‘ਚ ਇੱਕ ਬੱਚਾ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ।
ਆਰ.ਸੀ.ਐੱਮ.ਪੀ. ਦੀ ਅੱਪਰ ਫ਼ਰੇਜ਼ਰ ਰੀਜਨਲ ਡਿਟੈਚਮੈਂਟ ਦਾ ਕਹਿਣਾ ਹੈ ਕਿ ਐਮਰਜੈਸੀ ਬਚਾਉ ਦਲ ਨੂੰ ਕੱਲ੍ਹ ਤੜ੍ਹਕਸਾਰ ਬੁਲਾਇਆ ਗਿਆ।ਜਿੱਥੇ ਇੱਕ ਵਾਹਨ ਅਤੇ ਟ੍ਰੈਕਟਰ ਟ੍ਰੇਲਰ ਵਿਚਕਾਰ ਜਾਨਲੇਵਾ ਟੱਕਰ ਹੋਈ ਸੀ।
ਇਸ ਹਾਦਸੇ ਦਾ ਸ਼ਿਕਾਰ ਹੋਏ ਤਿੰਨ ਜਣਿਆਂ ‘ਚੋਂ ਦੋ ਬਾਲਗ ਮੌਕੇ ‘ਤੇ ਹੀ ਦਮ ਤੋੜ੍ਹ ਗਏ ਜਦੋਂ ਕਿ ਉਹਨਾਂ ਦੇ ਬੱਚੇ ਨੂੰ ਹਸਪਤਾਲ ਭੇਜਿਆ ਗਿਆ,ਜਿੱਥੇ ਬੱਚੇ ਦੀ ਵੀ ਕੁੱਝ ਘੰਟੇ ਬਾਅਦ ਮੌਤ ਹੋ ਗਈ।
ਟ੍ਰੈਕਟਰ ਟ੍ਰੇਲਰ ਦੇ ਡਰਾਈਵਰ ਨੂੰ ਇਸ ਹਾਦਸੇ ‘ਚ ਕੋਈ ਸੱਟ ਨਹੀਂ ਲੱਗੀ।
ਅਧਿਕਾਰੀਆਂ ਵੱਲੋਂ ਇਸ ਸੜਕ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।

Leave a Reply

Close Menu