ਬ੍ਰਿਟਿਸ਼ ਕੋਲੰਬੀਆ: ਬੀ.ਸੀ. ਸਰਕਾਰ ਨੇ $10 ਮਿਲੀਅਨ ਦੀ ਨਵੀਂ ਫੰਡ ਸਕੀਮ ਸ਼ੁਰੂ ਕੀਤੀ ਹੈ, ਜੋ ਕਿ ਘੱਟ ਫਸਲ ਉਤਪਾਦਨ ਅਤੇ ਸੰਭਾਵਿਤ ਅਮਰੀਕੀ ਟੈਰਿਫ਼ ਕਾਰਨ ਪੀੜਤ ਫਲਾਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਦੀ ਮਦਦ ਲਈ ਹੈ। ਇਹ ਇਕ ਵਾਰੀ ਮਿਲਣ ਵਾਲੀ ਰਕਮ ਹੈ, ਜਿਸਨੂੰ ਟੂਲ, ਖੇਤੀ ‘ਚ ਸੁਧਾਰ, ਕਰਜ਼ੇ ਦੀ ਅਦਾਇਗੀ ਅਤੇ ਤਨਖਾਹ ਦੇਣ ਲਈ ਵਰਤਿਆ ਜਾ ਸਕਦਾ ਹੈ। ਲਗਭਗ 720 ਕਿਸਾਨ ਇਹ ਮਦਦ ਪ੍ਰਾਪਤ ਕਰਨ ਦੇ ਯੋਗ ਹਨ। ਪਿਛਲੇ ਕੁਝ ਸਾਲਾਂ ਵਿੱਚ ਅੱਤ ਦੇ ਮੌਸਮੀ ਹਾਲਾਤਾਂ ਕਾਰਨ ,ਖ਼ਾਸ ਕਰਕੇ ਪਿਛਲੇ ਸਾਲ ਦੀ ਠੰਡੀ ਲਹਿਰ, ਨੇ ਬੀ.ਸੀ. ਵਿੱਚ ਸਟੋਨ ਫਰੂਟ ਦੀ ਫ਼ਸਲ ਤਬਾਹ ਕਰ ਦਿੱਤੀ। ਸੂਬੇ ਨੇ 2020 ਤੋਂ ਹੁਣ ਤੱਕ $237 ਮਿਲੀਅਨ ਤੋਂ ਵੱਧ ਮਦਦ ਦਿੱਤੀ ਹੈ, ਤਾਂ ਕਿ ਖੇਤੀਬਾੜੀ ਦਾ ਭਵਿੱਖ ਟਿਕਾਊ ਅਤੇ ਮਜ਼ਬੂਤ ਬਣਾਇਆ ਜਾ ਸਕੇ।