ਓਟਵਾ:ਅਮਰੀਕੀ ਰਾਸ਼ਟਰਪਤੀ ਡੋਨਲਡ ਟ੍ਰੰਪ ਨੇ ਕੈਨੇਡਾ ‘ਤੇ ਟੈਰੀਫ ਲਗਾ ਦਿੱਤੇ ਹਨ, ਜਿਸ ਨਾਲ ਇੱਕ ਵਪਾਰਕ ਯੁੱਧ ਸ਼ੁਰੂ ਹੋ ਗਿਆ ਹੈ। ਇਸ ਕਾਰਨ ਨੌਕਰੀਆਂ ਨੂੰ ਖਤਰਾ ਹੈ ਅਤੇ ਪ੍ਰੋਡਕਟਸ ਦੀਆਂ ਕੀਮਤਾਂ ਵਧਣਗੀਆਂ। ਇਹ ਟੈਰੀਫ ਕੈਨੇਡਾ ਅਤੇ ਮੈਕਸਿਕੋ ਉੱਤੇ ਲਾਗੂ ਹੋਏ ਹਨ, ਜਿਸ ਵਿੱਚ ਜ਼ਿਆਦਾਤਰ ਸਮਾਨ ‘ਤੇ 25% ਟੈਕਸ ਅਤੇ ਕੈਨੇਡੀਅਨ ਐਨਰਜੀ ਉੱਤੇ 10% ਲਾਗੂ ਹੋਏ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਵਾਬ ਦਿੱਤਾ ਹੈ ਕਿ ਕੈਨੇਡਾ ਆਪਣੀ ਲੜਾਈ ਤੋਂ ਪਿੱਛੇ ਨਹੀਂ ਹਟੇਗਾ, ਅਤੇ ਇਸ ਔਖੇ ਦੌਰ ‘ਚੋਂ ਹੋਰ ਮਜ਼ਬੂਤੀ ਨਾਲ ਉਭਰੇਗਾ। ਉਹਨਾਂ ਨੇ ਟ੍ਰੰਪ ਦੇ ਟੈਰੀਫ ਲਗਾਉਣ ਦੇ ਹੱਲ ਨੂੰ “ਬੋਗਸ” ਕਿਹਾ ਅਤੇ ਕਿਹਾ ਕਿ ਇਸਦਾ ਮੁੱਖ ਮਕਸਦ ਕੈਨੇਡਾ ਦੀ ਆਰਥਿਕਤਾ ਨੂੰ ਕਮਜ਼ੋਰ ਕਰਨਾ ਹੈ। ਟ੍ਰੂਡੋ ਨੇ ਕਿਹਾ ਕਿ ਇਹ ਚੁਣੌਤੀਆਂ ਹੱਲ ਕਰਨ ਲਈ ਹੋਰ ਦੇਸ਼ਾਂ ਨਾਲ ਖਾਸ ਕਰਕੇ ਕੈਨੇਡਾ ਦੇ ਸਾਥੀਆਂ ਨਾਲ ਕੰਮ ਕਰਨ ਦੀ ਲੋੜ ਹੈ।
ਉਹਨਾਂ ਨੇ ਆਪਣੇ ਐਲਾਨ ‘ਚ ਕਿਹਾ ਹੈ ਕਿ ਕੈਨੇਡਾ ਵੱਲੋਂ $155 ਬਿਲੀਅਨ ਦੇ ਟੈਰੀਫ ਅਮਰੀਕੀ ਉਤਪਾਦਾਂ ‘ਤੇ ਲਗਾਏ ਜਾਣਗੇ,ਜਿਸ ‘ਚ $30 ਬਿਲੀਅਨ ਦੇ ਟੈਰਿਫ ਫੌਰੀ ਤੌਰ ਤੇ ਲਾਗੂ ਹੋਣਗੇ ਜਦੋਂ ਕਿ ਬਾਕੀ ਬਚਦੇ $125 ਬਿਲੀਅਨ ਦੇ ਟੈਰਿਫ ਅਗਲੇ 21 ਦਿਨਾਂ ‘ਚ ਲਾਗੂ ਹੋਣਗੇ।