ਸੂਤਰਾਂ ਵੱਲੋਂ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸ਼ੁੱਕਰਵਾਰ ਨੂੰ ਆਪਣੀ ਕੈਬੀਨਟ ਵਿੱਚ ਫੇਰ-ਬਦਲ ਕਰਨ ਵਾਲੇ ਹਨ, ਜੋ ਕਿ ਲਿਬਰਲ ਸਰਕਾਰ ਵਿੱਚ ਉੱਠੀ ਹਲਚਲ ਦੇ ਬਾਅਦ ਹੋ ਰਿਹਾ ਹੈ। ਇਹ ਤਬਦੀਲੀ ਕ੍ਰਿਸਟੀਆ ਫਰੀਲੈਂਡ ਦੇ ਅਚਾਨਕ ਅਸਤੀਫ਼ੇ ਅਤੇ ਕਈ ਮੰਤਰੀਆਂ ਦੇ ਪੋਰਟਫੋਲੀਓ ਫੇਰ-ਬਦਲ ਦੇ ਕਾਰਨ ਹੋ ਰਹੀ ਹੈ। ਕਈ ਮੰਤਰੀਆਂ ਨੇ ਆਪਣੇ ਪਦ ਛੱਡੇ ਹਨ ਜਾਂ ਉਨ੍ਹਾਂ ਨੇ ਨਵੀਂ ਚੋਣ ਵਿੱਚ ਸ਼ਮਲ ਨਾ ਹੋਣ ਦਾ ਐਲਾਨ ਕੀਤਾ ਹੈ, ਜਿਸ ਨਾਲ ਅਕਸਰ ਉਨ੍ਹਾਂ ਦੇ ਬਦਲੇ ਜਾਣ ਦੀ ਸੰਭਾਵਨਾ ਹੁੰਦੀ ਹੈ। ਇਹ ਸਮਾਰੋਹ ਰਿਡੋ ਹਾਲ ਵਿੱਚ ਹੋਵੇਗਾ ਅਤੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਸਤੀਫ਼ੇ ਦੀਆਂ ਉੱਠੀਆਂ ਮੰਗਾਂ ਤੋਂ ਬਾਅਦ ਇਹ ਉਹਨਾਂ ਦੀ ਪਹਿਲੀ ਜਨਤਕ ਮਿਲਣੀ ਹੋਵੇਗੀ।