Skip to main content

ਓਟਵਾ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ ਕਿ ਉਹ ਕੈਨੇਡਾ ਦੇ ਪ੍ਰਧਾਨ ਮੰਤਰੀ ਅਤੇ ਲਿਬਰਲ ਪਾਰਟੀ ਦੇ ਲੀਡਰ ਦੇ ਤੌਰ ‘ਤੇ ਅਸਤੀਫਾ ਦੇਣ ਦੀ ਯੋਜਨਾ ਬਣਾ ਰਹੇ ਹਨ। ਉਹ ਨਵੇਂ ਲੀਡਰ ਦੇ ਚੁਣੇ ਜਾਣ ਤੱਕ ਆਪਣੇ ਅਹੁਦੇ ‘ਤੇ ਬਣੇ ਰਹਿਣਗੇ। ਇਹ ਫੈਸਲਾ ਉਹਨਾਂ ਦੀ ਪਾਰਟੀ ਵਿੱਚੋਂ ਉੱਠੀਆਂ ਮੰਗਾਂ ਦਾ ਨਤੀਜਾ ਹੈ, ਕਿਉਂਕਿ ਲਿਬਰਲ ਪਾਰਟੀ ਦੀ ਲੋਕਪ੍ਰਿਯਤਾ ਪੋਲ ਵਿੱਚ ਘਟ ਰਹੀ ਹੈ। ਜ਼ਿਕਰਯੋਗ ਹੈ ਕੇ ਡਿਪਟੀ ਚੀਫ਼ ਮਨਿਸਟਰ ਕ੍ਰਿਸਟੀਆ ਫਰੀਲੈਂਡ, ਹਾਲ ਹੀ ਵਿੱਚ ਅਸਤੀਫਾ ਦੇ ਚੁੱਕੇ ਹਨ ਅਤੇ ਲਿਬਰਲ ਸਰਕਾਰ ਵਿਰੋਧੀ ਧਿਰ ਦੇ ਲਗਾਤਾਰ ਵਿਰੋਧ ਦਾ ਸਾਹਮਣਾ ਵੀ ਕਰ ਰਹੀ ਹੈ। ਟਰੂਡੋ ਦੀ ਲੋਕਪ੍ਰਿਅਤਾ ‘ਚ 23% ਤੱਕ ਘਟ ਗਈ ਹੈ, ਅਤੇ ਜ਼ਿਆਦਾਤਰ ਕੈਨੇਡੀਅਨ ਹੁਣ ਇਸ ਸਾਲ ਇੱਕ ਜਲਦੀ ਚੋਣਾਂ ਚਾਹੁੰਦੇ ਹਨ। ਇਹਨਾਂ ਸਾਰੇ ਪੱਖਾਂ ਨੂੰ ਧਿਆਨ ‘ਚ ਰੱਖਦੇ ਹੋਏ ਉਹਨਾਂ ਨੇ ਇਹ ਫੈਸਲਾ ਲਿਆ ਹੈ।
ਉਹਨਾਂ ਵੱਲੋਂ ਬੀਤੇ ਕੱਲ ਰਾਤ ਦੇ ਖਾਣੇ ਮੌਕੇ ਆਪਣੇ ਪਰਿਵਾਰ ਨਾਲ ਆਪਣੇ ਅਹੁਦੇ ਨੂੰ ਛੱਡਣ ਨੂੰ ਲੈਕੇ ਵਿਚਾਰ ਵੀ ਕੀਤਾ ਗਿਆ। ਅਤੇ ਅੱਜ ਸਵੇਰੇ ਰਿਡੋ ਹਾਲ ਦੇ ਬਾਹਰ ਉਹਨਾਂ ਨੇ ਐਲਾਨ ਕੀਤਾ ਅਤੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ।
ਹੁਣ ਸਵਾਲ ਉੱਠਦਾ ਹੈ ਕਿ ਲਿਬਰਲ ਪਾਰਟੀ ਦਾ ਅਗਲਾ ਲੀਡਰ ਕੌਣ ਬਣੇਗਾ ?

Leave a Reply