Skip to main content

ਓਟਵਾ :ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਪ੍ਰੀਮੀਅਰਾਂ ਦੀ ਬੀਤੇ ਕੱਲ੍ਹ ਹੋਈ ਇੱਕ ਮੀਟਿੰਗ ‘ਚ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਕੈਨੇਡਾ ਉੱਤੇ 1 ਫਰਵਰੀ ਤੋਂ ਟੈਰਿਫਸ ਲਗਾਉਣ ਦੀ ਧਮਕੀ ਦਾ ਜਵਾਬ ਦੇਣ ਲਈ ਰਣਨੀਤੀ ਬਨਾਉਣ ਉੱਤੇ ਚਰਚਾ ਕੀਤੀ ਗਈ। ਉਹ ਕੈਨੇਡਾ ਦੀਆਂ ਅੰਦਰੂਨੀ ਰੁਕਾਵਟਾਂ ਨੂੰ ਦੂਰ ਕਰਨ ਤੇ ਕੰਮ ਕਰ ਰਹੇ ਹਨ ਤਾਂ ਜੋ ਸੂਬਿਆਂ ‘ਚ ਆਪਸੀ ਵਪਾਰ ਆਸਾਨ ਹੋ ਸਕੇ, ਅਤੇ ਕੁਝ ਪ੍ਰੀਮੀਅਰ “Buy Canadian” ਮੁਹਿੰਮ ਚਲਾਉਣ ਦੀ ਸਿਫਾਰਿਸ਼ ਕਰ ਰਹੇ ਹਨ ਤਾਂ ਜੋ ਅਮਰੀਕੀ ਟੈਰਿਫਸ ਦੇ ਪ੍ਰਭਾਵ ਨੂੰ ਘਟਾਇਆ ਜਾ ਸਕੇ। ਓਂਟਾਰਿਓ ਦੇ ਪ੍ਰੀਮੀਅਰ ਡੱਗ ਫੋਰਡ ਅਮਰੀਕਾ ਦੇ ਖਿਲਾਫ਼ ਰਿਟਾਲੀਏਟਰੀ ਟੈਰਿਫਸ ਦੇ ਹੱਕ ਵਿੱਚ ਹਨ, ਜਦਕਿ ਕੁਝ ਹੋਰ, ਜਿਵੇਂ ਕਿ ਅਲਬਰਟਾ ਪ੍ਰੀਮੀਅਰ ਡੇਨਿਏਲ ਸਮਿਥ ਅਤੇ ਸਸਕੈਚਵਾਨ ਦੇ ਸਕਾਟ ਮੋਏ, ਇਸ ਦੇ ਵਿਰੋਧ ਵਿੱਚ ਹਨ। ਪ੍ਰੀਮੀਅਰਾਂ ਨੇ ਸੂਬਾਈ ਵਪਾਰ ਨੂੰ ਸੁਧਾਰਨ ਅਤੇ ਊਰਜਾ ਸਬੰਧੀ ਪ੍ਰੋਜੈਕਟਸ ਨੂੰ ਪਾਸ ਕਰਨ ਦੀ ਪ੍ਰਕਿਰਿਆ ‘ਚ ਤੇਜ਼ੀ ਲਿਆਉਣ ‘ਤੇ ਧਿਆਨ ਦਿੱਤਾ ਹੈ ਤਾਂ ਜੋ ਅਮਰੀਕਾ ‘ਤੇ ਨਿਰਭਰਤਾ ਘਟਾਈ ਜਾ ਸਕੇ। ਕੁਝ ਪ੍ਰੀਮੀਅਰਾਂ ਨੇ ਕੈਨੇਡਾ ਵਾਸੀਆਂ ਨੂੰ ਅਮਰੀਕੀ ਇੰਪੋਰਟਸ ਦੀ ਥਾਂ ਸਥਾਨਕ ਪ੍ਰੋਡਕਟਸ ਖਰੀਦਣ ਦੀ ਸਿਫਾਰਿਸ਼ ਕੀਤੀ ਹੈ।

Leave a Reply