ਓਟਵਾ:ਪਬਲਿਕ ਸੇਫਟੀ ਮਨਿਸਟਰ ਡੇਵਿਡ ਮਕਗਿੰਟੀ ਨੇ ਕਿਹਾ ਹੈ ਕਿ ਕੈਨੇਡਾ ਨੂੰ ਅਜੇ ਤੱਕ ਇਹ ਭਰੋਸਾ ਨਹੀਂ ਦਿੱਤਾ ਗਿਆ ਕਿ ਉਹ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੋਂ ਟੈਰੀਫ਼ ਤੋਂ ਬਚ ਸਕਦਾ ਹੈ, ਹਾਲਾਂਕਿ ਸਰਕਾਰ ਨੇ ਸਰਹੱਦ ਸੁਰੱਖਿਆ ਅਤੇ ਨਸ਼ੇ ਦੀ ਤਸਕਰੀ ਦੇ ਖਿਲਾਫ਼ ਕਦਮ ਚੁੱਕੇ ਹਨ। ਹਾਲ ਹੀ ਵਿੱਚ, ਕੈਨੇਡਾ ਨੂੰ 25% ਟੈਰੀਫ਼ ਧਮਕੀਆਂ ਤੋਂ ਅਸਥਾਈ ਤੌਰ ‘ਤੇ ਰਾਹਤ ਮਿਲੀ ਹੈ।ਕੈਨੇਡੀਅਨ ਸਰਕਾਰ ਨੇ ਕ੍ਰਿਮਿਨਲ ਕੋਡ ਦੇ ਤਹਿਤ ਸੱਤ ਗੈਰਕਾਨੂੰਨੀ ਸੰਗਠਨਾਂ ਨੂੰ ਅੱਤਵਾਦੀ ਕਰਾਰ ਦਿੱਤਾ ਹੈ। ਜਿਨ੍ਹਾਂ ਵਿੱਚ ਫੈਂਟਨਲ ਕਾਰਟੇਲ ਵੀ ਸ਼ਾਮਲ ਹਨ। ਇਹ ਕਦਮ ਫੈਂਟਨਲ ਤਸਕਰੀ ਨੂੰ ਲੈ ਕੇ ਅਮਰੀਕਾ ਦੇ ਦਬਾਅ ਤੋਂ ਬਾਅਦ ਲਿਆ ਗਿਆ ਹੈ। ਮਕਗਿੰਟੀ ਦਾ ਮੰਨਣਾ ਹੈ ਕਿ ਇਹ ਕਦਮ ਕੈਨੇਡਾ ਅਤੇ ਅਮਰੀਕਾ ਦੀ ਗਲੀਆਂ ਤੋਂ ਫੈਂਟਾਨਿਲ ਨੂੰ ਦੂਰ ਰੱਖਣ ਵਿੱਚ ਮਦਦ ਕਰਨਗੇ, ਹਾਲਾਂਕਿ ਅਮਰੀਕੀ ਸਰਹੱਦ ‘ਤੇ ਫੈਂਟਾਨਿਲ ਦੀ ਤਸਕਰੀ ਘੱਟ ਹੋ ਰਹੀ ਹੈ।