ਬਰੈਂਪਟਨ:ਪੀਲ ਰੀਜਨਲ ਪੁਲੀਸ ਨੇ ਬ੍ਰੈਂਪਟਨ ਅਤੇ ਮਿਸੀਸਾਗਾ ਵਿੱਚ ਸਾਊਥ ਏਸ਼ੀਅਨ ਕਾਰੋਬਾਰਾਂ ਨੂੰ ਨਿਸ਼ਾਨਾ ਬਣਾਉਣ ਵਾਲਿਆਂ ਅਤੇ ਜਬਰੀ ਵਸੂਲੀ ਦੀ ਮੰਗ ਕਰਨ ਦੇ ਸਬੰਧ ‘ਚ ਪੰਜ ਹੋਰ ‘ਤੇ ਦੋਸ਼ ਲਾਏ ਹਨ। ਪੁਲੀਸ ਵੱਲੋਂ ਸਾਲ 2023 ‘ਚ ਇੱਕ ਟਾਸਕ ਫੋਰਸ ਬਣਾਈ ਗਈ ਸੀ, ਤਾਂ ਜੋ ਇਹਨਾਂ ਘਟਨਾਵਾਂ ਦੇ ਖ਼ਿਲਾਫ਼ ਕਾਰਵਾਈ ਕਰ ਸਬੰਧਤ ਲੋਕਾਂ ਨੂੰ ਹਿਰਾਸਤ ‘ਚ ਲਿਆ ਜਾ ਸਕੇ। ਪੁਲੀਸ ਨੇ ਹੁਣ ਤੱਕ 21 ਜਣਿਆਂ ਨੂੰ ਗ੍ਰਿਫ਼ਾਤਰ ਕੀਤਾ ਹੈ ਅਤੇ 154 ਦੋਸ਼ ਲਗਾਏ ਹਨ। ਜਿਨ੍ਹਾਂ ਉੱਪਰ ਦੋਸ਼ ਲਗਾਏ ਗਏ ਹਨ ਉਸ ਵਿੱਚ 21 ਸਾਲ ਦੇ ਹਰਮਨਜੀਤ ਸਿੰਘ, 44 ਸਾਲ ਦੇ ਤੇਜਿੰਦਰ ਤਤਲਾ, 21 ਸਾਲ ਦੀ ਰੁਖਸਾਰ ਅਚਕਜ਼ਾਈ, 24 ਸਾਲ ਦੇ ਦੀਨੇਸ਼ ਕੁਮਾਰ ਅਤੇ 27 ਸਾਲ ਦੇ ਬੰਧੂਮਾਨ ਸੇਖੋਂ ਸ਼ਾਮਲ ਹਨ।ਜੋ ਕਿ ਕੁੱਲ 16 ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ।ਇਸ ਜਾਂਚ ਦੇ ਅਧੀਨ ਪੁਲੀਸ ਵੱਲੋਂ 20 ਹਥਿਆਰ, 11 ਕਿੱਲੋਗ੍ਰਾਮ ਮੈਥਾਮਫੇਟਾਮਾਈਨ, $10,000 ਦੀ ਫਿਰੌਤੀ ਦੀ ਰਕਮ ਅਤੇ 6 ਚੋਰੀ ਦੇ ਵਾਹਨ ਵੀ ਜ਼ਬਤ ਕੀਤੇ ਗਏ ਹਨ।