ਵੈਨਕੂਵਰ:ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੈਨਕੂਵਰ ਪਹੁੰਚੇ,ਜਿੱਥੇ ਉਹਨਾਂ ਵੱਲੋਂ ਹਾਊਸਿੰਗ ਦੇ ਸਬੰਧ ‘ਚ ਅਹਿਮ ਐਲਾਨ ਕੀਤਾ ਗਿਆ।
ਹਾਲ ਹੀ ‘ਚ ਐਲਾਨੇ ਗਏ ਬੀ.ਸੀ. ਨਿਰਮਾਣ ਪ੍ਰੋਗਰਾਮ ਦੇ ਅਧੀਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ $2 ਬਿਲੀਅਨ ਡਾਲਰ ਦਾ ਐਲਾਨ ਕੀਤਾ ਗਿਆ ਹੈ।
ਪਿਛਲੇ ਹਫਤੇ ਬੀ.ਸੀ. ਪ੍ਰੀਮੀਅਰ ਡੇਵਿਡ ਈਬੀ ਵੱਲੋਂ ਇੱਕ ਸ਼ੁਰੂਆਤ ਕੀਤੀ ਗਈ ਜਿਸ ਤਹਿਤ ਪਬਲਿਕ,ਨਾੱਨ-ਪ੍ਰਾਫਿਟ ਅਤੇ ਕਮਿਊਨਿਟੀ ਮਲਕੀਅਤ ਮਿਡਲ-ਕਲਾਸ ਰੈਂਟਲ ਹੋਮ ਬਣਾਏ ਜਾਣਗੇ।
ਸੂਬਾ ਸਰਕਾਰ ਇਸ ਪ੍ਰੋਜੈਕਟ ਲਈ $2 ਬਿਲੀਅਨ ਦਾ ਕੰਸਟ੍ਰਕਸ਼ਨ ਫਾਇਨੈਂਸ ਮੁਹੱਈਆ ਕਰਵਾਏਗੀ ਅਤੇ ਇਸ ਪ੍ਰੋਜੈਕਟ ਲਈ $950 ਮਿਲੀਅਨ ਦੀ ਇਨਵੈਸਟਮੈਂਟ ਕੀਤੀ ਜਾਵੇਗੀ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਵੈਨਕੂਵਰ ਵਿਖੇ ਐਲਾਨ ਕਰਦੇ ਕਿਹਾ ਕਿ ਫੈਡਰਲ ਸਰਕਾਰ ਦੀ ਫੰਡਿੰਗ ਘੱਟ-ਕੀਮਤ ਵਾਲੇ ਕੰਸਟ੍ਰਕਸ਼ਨ ਲੋਨ ਪ੍ਰੋਗਰਾਮ ਦੇ ਅਧੀਨ ਆਵੇਗੀ ਅਤੇ ਆਉਣ ਵਾਲੇ ਕੁੱਝ ਸਾਲਾਂ ‘ਚ 8,000 ਤੋਂ 10,000 ਯੂਨਿਟ ਬਣਾਏ ਜਾਣਗੇ।