ਬ੍ਰਿਟਿਸ਼ ਕੋਲੰਬੀਆ: ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੀ ਇੱਕ ਤਾਜ਼ਾ ਸਟੱਡੀ ਵਿੱਚ ਸਾਹਮਣੇ ਆਇਆ ਹੈ ਕਿ ਬੀ.ਸੀ. ਸੂਬੇ ਵਿੱਚ ਜੋ ਮਰੀਜ਼, ਡਾਕਟਰੀ ਸਲਾਹ ਦੇ ਉਲਟ, ਛੇਤੀ ਹਸਪਤਾਲ ‘ਚੋਂ ਛੁੱਟੀ ਲੈ ਕੇ ਜਾਂਦੇ ਹਨ, ਉਨ੍ਹਾਂ ਵਿੱਚ ਅਗਲੇ ਮਹੀਨੇ ਫਿਰ ਤੋਂ ਓਵਰਡੋਜ਼ ਦੀ ਦਲਦਲ ਵਿੱਚ ਫਸ ਜਾਣ ਦੀ ਸੰਭਾਵਨਾ 60% ਜ਼ਿਆਦਾ ਰਹਿੰਦੀ ਹੈ, ਬਨਿਸ਼ਤ ਉਹਨਾਂ ਦੇ ਜੋ ਡਾਕਟਰੀ ਸਲਾਹ ਮੁਤਾਬਕ ਹਸਪਤਾਲ ਵਿੱਚ ਰਹਿ ਕੇ ਆਪਣਾ ਪੂਰਾ ਇਲਾਜ ਕਰਵਾਉਂਦੇ ਹਨ।

ਇਸ ਸਟੱਡੀ ਵਿੱਚ ਸਾਲ 2015 ਤੋਂ 2019 ਦੇ ਵਿਚਕਾਰ ਰਹੇ 1 ਲੱਖ 90 ਹਜ਼ਾਰ ਮਰੀਜ਼ਾਂ ਦੇ ਕੀਤੇ ਅਧਿਐਨ ਨੂੰ ਲੈ ਕੇ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ 3.4% ਜਾਂ ਕੁੱਲ 6440 ਮਰੀਜ਼ਾਂ ਨੇ ਛੇਤੀ ਛੁੱਟੀ ਲਈ। ਮਾਹਰਾਂ ਵੱਲੋਂ ਸੁਝਾਅ ਦਿੱਤੇ ਗਏ ਹਨ ਕਿ ਮਰੀਜ਼ਾਂ ਨੂੰ ਆਦਰਪੂਰਕ ਇਲਾਜ ਦਿੱਤਾ ਜਾਣਾ ਚਾਹੀਦਾ ਹੈ ਅਤੇ ਛੁੱਟੀ ਤੋਂ ਬਾਅਦ ਸਮਰਥਨ ਲਈ ਹਸਪਤਾਲ ਅਤੇ ਸੇਫ ਇੰਜੈਕਸ਼ਨ ਸਾਈਟਾਂ ਵਿੱਚ ਤਾਲਮੇਲ ਵਧਾਉਣ ਦੀ ਲੋੜ ‘ਤੇ ਵੀ ਜ਼ੋਰ ਦਿੱਤਾ ਗਿਆ ਹੈ।

Leave a Reply