ਬ੍ਰਿਟਿਸ਼ ਕੋਲੰਬੀਆ :ਬੀ.ਸੀ. ਐਨ.ਡੀ.ਪੀ. ਸਰਕਾਰ ਨੇ ਅਮਰੀਕਾ ਨਾਲ ਵਪਾਰ ਸੰਬੰਧੀ ਤਣਾਅ ਦੇ ਜਵਾਬ ਵਜੋਂ ਇੱਕ ਬਿੱਲ ਤਿਆਰ ਕੀਤਾ ਹੈ। ਪਰ ਇਹ ਬਿੱਲ ਬੀ.ਸੀ. ਕਨਜ਼ਰਵੇਟਿਵ ਅਤੇ ਗ੍ਰੀਨ ਪਾਰਟੀਆਂ ਵੱਲੋਂ ਵਿਰੋਧ ਦਾ ਸਾਹਮਣਾ ਕਰ ਰਿਹਾ ਹੈ। ਦੋਵੇਂ ਪਾਰਟੀਆਂ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਇਸ ਬਿੱਲ ਨਾਲ ਸਰਕਾਰ ਨੂੰ ਬਿਨਾਂ ਕਿਸੇ ਨਿਗਰਾਨੀ ਅਤੇ ਪਾਰਦਰਸ਼ਤਾ ਦੇ ਬਹੁਤ ਜਿਆਦਾ ਅਧਿਕਾਰ ਦਿੱਤੇ ਜਾ ਰਹੇ ਹਨ। ਬਿੱਲ ਸਰਕਾਰ ਨੂੰ ਕਈ ਤਰ੍ਹਾਂ ਦੇ ਕਦਮ ਚੁੱਕਣ ਦੀ ਆਗਿਆ ਦੇਵੇਗਾ, ਜਿਵੇਂ ਕਿ ਵਪਾਰ ਦੀਆਂ ਰੁਕਾਵਟਾਂ ਨੂੰ ਘਟਾਉਣਾ, ਅਮਰੀਕੀ ਵਾਹਨਾਂ ‘ਤੇ ਟੋਲ ਲਗਾਉਣਾ ਅਤੇ ਅਮਰੀਕੀ ਉਤਪਾਦਾਂ ਦੀ ਖਰੀਦ ਨੂੰ ਰੋਕਣਾ। ਪ੍ਰੀਮੀਅਰ ਡੇਵਿਡ ਐਬੀ ਨੇ ਇਸ ਬਿੱਲ ਨੂੰ ਐਮਰਜੈਂਸੀ ਕਾਨੂੰਨ ਕਿਹਾ ਹੈ, ਜਿਸਦੀ ਲੋੜ ਉਹਨਾਂ ਦੇ ਮਤਾਬਕ ਅਮਰੀਕੀ ਕਾਰਵਾਈਆਂ ਦੇ ਜਵਾਬ ਵਜੋਂ ਕੀਤੀ ਜਾਵੇਗੀ।
ਬੀ.ਸੀ. ਟਰੱਕਿੰਗ ਅਸੋਸੀਏਸ਼ਨ ਇੱਕ ਨਵੇਂ ਬਿੱਲ ਦਾ ਵਿਰੋਧ ਕਰ ਰਹੀ ਹੈ, ਜੋ ਸੂਬੇ ਨੂੰ ਅਲਾਸਕਾ ਜਾਣ ਵਾਲੇ ਅਮਰੀਕੀ ਟਰੱਕਾਂ ‘ਤੇ ਟੋਲ ਲਗਾਉਣ ਦੀ ਸ਼ਕਤੀ ਦਿੰਦਾ ਹੈ।
ਟਰੱਕਿੰਗ ਇੰਡਸਟਰੀ ਦੇ ਆਗੂ ਚਿੰਤਾ ਪ੍ਰਗਟਾ ਰਹੇ ਹਨ ਕਿ ਇਹ ਵਪਾਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਅਤੇ ਅਮਰੀਕਾ ਵੱਲੋਂ ਬਦਲਾ ਲੈਣ ਦੀ ਸੰਭਾਵਨਾ ਹੈ।ਪ੍ਰੀਮਿਅਰ ਡੇਵਿਡ ਈਬੀ ਦਾ ਕਹਿਣਾ ਹੈ ਕਿ ਟੋਲ ਕੇਵਲ ਲੋੜ ਪੈਣ ‘ਤੇ ਹੀ ਲਗਾਏ ਜਾਣਗੇ, ਖਾਸਕਰ ਜੇਕਰ ਅਮਰੀਕਾ ਨਾਲ ਵਪਾਰਕ ਤਣਾਅ ਵਧਦਾ ਹੈ।