ਓਂਟਾਰੀਓ: ਓਂਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਅਗਲੇ ਹਫ਼ਤੇ ਸ਼ੁਰੂਆਤੀ ਸੂਬਾਈ ਚੋਣਾਂ ਦਾ ਐਲਾਨ ਕਰਨਗੇ, ਜਿਸਦਾ ਮਕਸਦ U.S. ਦੁਆਰਾ ਕੈਨੇਡੀਅਨ ਗੁੱਡਸ ਤੇ ਟੈਕਸ ਦਾ ਜਵਾਬ ਦੇਣ ਲਈ ਮਜ਼ਬੂਤ ਜਨਾਦੇਸ਼ ਲੈਣਾ ਹੈ। Ford ਦਾ ਕਹਿਣਾ ਹੈ ਕਿ ਨੌਕਰੀਆਂ ਅਤੇ ਕਮਿਊਨਿਟੀ ਦੀ ਰੱਖਿਆ ਲਈ ਬਿਲੀਅਨ ਡਾਲਰ ਖਰਚਣੇ ਪੈ ਸਕਦੇ ਹਨ।ਵਿਰੋਧੀ ਪਾਰਟੀਆਂ ਦੇ ਲੀਡਰ ਇਸ ਨੂੰ ਬੇਵਜ੍ਹਾ ਕਦਮ ਕਰਾਰ ਦੇ ਰਹੇ ਹਨ ਅਤੇ ਉਹਨਾਂ ਦਾ ਕਹਿਣਾ ਹੈ ਕਿ ਫੋਰਡ ਕੋਲ ਪਹਿਲਾਂ ਹੀ ਮਜ਼ਬੂਤ ਜਨਾਦੇਸ਼ ਹੈ। ਉਹਨਾਂ ਨੇ ਇਸ ਨੂੰ ਹੇਲਥਕੇਅਰ ਵਰਗੀਆਂ ਮੁੱਹਤਵਪੂਰਨ ਸਮੱਸਿਆਵਾਂ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਦੱਸਿਆ ਹੈ। ਹਾਲਾਂਕਿ ਓਂਟਾਰੀਓ ਵਿੱਚ ਅਗਲੀ ਚੋਣ 2026 ਲਈ ਨਿਯਤ ਹੈ, ਪਰ ਫੋਰਡ ਦੇ ਫੈਸਲੇ ਨਾਲ ਇਹ ਤਾਰੀਖ ਬਦਲ ਸਕਦੀ ਹੈ।