ਬ੍ਰਿਟਿਸ਼ ਕੋਲੰਬੀਆ: Nuu-Chah-Nulth ਟ੍ਰਾਈਬਲ ਕੌਂਸਲ ਵੱਲੋਂ ਕਿਹਾ ਜਾ ਰਿਹਾ ਹੈ ਕਿ ਬੀ.ਸੀ. ਸੂਬੇ ‘ਚ ਡਰੱਗ ਡੀਟੌਕਸ ਫਸਿਲਟੀ ‘ਚ ਪ੍ਰਵੇਸ਼ ਕਰਨਾ ਲਾਟਰੀ ਜਿੱਤਣ ਜਿੰਨਾ ਔਖਾ ਹੈ।ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇੰਡੀਜੀਨਸ ਕਮਿਊਨਟੀਜ਼ ਲਈ ਬੇਹੱਦ ਘੱਟ ਡੀਟੌਕਸ ਸੈਂਟਰ ਮੌਜੂਦ ਹਨ,ਜੋ ਕਮਿਊਨਟੀ ਇਸ ਸਮੇਂ ਓਪੀਔਡ ਸੰਕਟ ਨੳਲ ਬੁਰੀ ਤਰ੍ਹਾਂ ਜੂਝ ਰਹੀ ਹੈ।ਜ਼ਿਕਰਯੋਗ ਹੈ ਕਿ ਪਿਛਲੇ ਅੱਠ ਸਾਲਾਂ ‘ਚ ਇਸ ਸੰਕਟ ਦੇ ਕਾਰਨ 15,000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ।
ਟ੍ਰਾਈਬਲ ਕੌਂਸਲ ਵੱਲੋਂ ਸਟੇਟ ਆਫ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ ਅਤੇ ਮਾਨਸਿਕ ਸਿਹਤ ਅਤੇ ਨਸ਼ੇ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਵਧੇਰੇ ਫੰਡਿੰਗ ਦੀ ਮੰਗ ਕੀਤੀ ਜਾ ਰਹੀ ਹੈ।
ਡੇਟਾ ਮੁਤਾਬਕ ਬ੍ਰਿਟਿਸ਼ ਕੋਲੰਬੀਆ ਦੇ ਹੋਰ ਵਾਸੀਆਂ ਦੇ ਮੁਕਾਬਲੇ ਨਸ਼ੇ ਨਾਲ ਸਬੰਧਤ ਸਮੱਸਿਆਵਾਂ ਦੇ ਕਾਰਨ ਇੰਡੀਜੀਨਸ ਭਾਈਚਾਰਿਆਂ ‘ਚ ਮੌਤ ਦਰ ਛੇ ਗੁਣਾ ਵਧੇਰੇ ਹੈ।
ਪ੍ਰੀਮੀਅਰ ਡੇਵਿਡ ਈਬੀ ਵੱਲੋਂ ਇਸ ਸੰਕਟ ਨੂੰ ਸਵੀਕਾਰ ਕਰਦੇ ਹੋਏ ਵਧੇਰੇ ਸਮਰਥਨ ਦਾ ਐਲਾਨ ਕੀਤਾ ਹੈ।