ਓਟਵਾ:ਕੈਨੇਡਾ ਦੇ ਤਿੰਨ ਫੈਡਰਲ ਕੈਬਨਿਟ ਮੰਤਰੀਆਂ, ਜਿਸ ਵਿੱਚ ਵਿਦੇਸ਼ੀ ਮਾਮਲਿਆਂ ਦੀ ਮਨਿਸਟਰ ਮੈਲੇਨੀ ਜੋਲੀ, ਪਬਲਿਕ ਅਫੇਯਰ ਮਨਿਸਟਰ ਡੇਵਿਡ ਮੈਕਗਿੰਟੀ, ਅਤੇ ਇਮੀਗਰੇਸ਼ਨ ਮਨਿਸਟਰ ਮਾਰਕ ਮਿਲਰ ਸ਼ਾਮਲ ਹਨ, ਅੱਜ ਵਾਸ਼ਿੰਗਟਨ ਵਿੱਚ ਹਨ ਤਾਂ ਜੋ ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ਨੂੰ ਕੈਨੇਡੀਅਨ ਸਮਾਨ ‘ਤੇ ਟੈਰੀਫ਼ ਲਾਗੂ ਕਰਨ ਤੋਂ ਰੋਕਣ ਲਈ ਆਖ਼ਰੀ ਕੋਸ਼ਿਸ਼ ਕੀਤੀ ਜਾ ਸਕੇ । ਟ੍ਰੰਪ ਨੇ ਕੈਨੇਡਾ ਅਤੇ ਮੈਕਸਿਕੋ ਦੁਆਰਾ ਸਰਹੱਦ ਦੀ ਸੁਰੱਖਿਆ ਨੂੰ ਲੈ ਕੇ ਸਮੱਸਿਆਵਾਂ ਦੀ ਦਲੀਲ ਦੇ ਕੇ 25% ਟੈਰੀਫ਼ ਲਗਾਉਣ ਦੀ ਧਮਕੀ ਦਿੱਤੀ ਹੈ। ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਅਮਰੀਕਾ ਟੈਰੀਫ਼ ਲਗਾਉਂਦਾ ਹੈ, ਤਾਂ ਕੈਨੇਡਾ ਤੁਰੰਤ ਇਸ ਨੂੰ ਲੈਕੇ ਜਵਾਬੀ ਕਾਰਵਾਈ ਕਰੇਗਾ ਅਤੇ ਹਰੇਕ ਵਿਕਲਪ ਉੱਪਰ ਵਿਚਾਰ ਕਰੇਗਾ।