ਨਿਊ ਦਿੱਲੀ:ਦਿੱਲੀ ‘ਚ ਹਾਲ ਹੀ ‘ਚ ਹੋਈਆਂ ਚੋਣਾਂ ‘ਚ ਭਾਜਪਾ ਦੀ ਜਿੱਤ ਹੋਈ ਅਤੇ ਮੁੱਖ ਮੰਤਰੀ ਚੁਣੇ ਜਾਣ ਨੂੰ ਲੈ ਕੇ ਸਸਪੈਂਸ ਲਗਾਤਾਰ ਜਾਰੀ ਸੀ,ਜੋ ਕਿ ਹੁਣ ਖ਼ਤਮ ਹੋ ਗਿਆ ਹੈ।ਭਾਜਪਾ ਵੱਲੋਂ ਨਵੀਂ ਚੁਣੀ ਗਈ ਵਿਧਾਇਕ ਰੇਖਾ ਗੁਪਤਾ ਨੂੰ ਦਿੱਲੀ ਦੀ ਮੁੱਖ ਮੰਤਰੀ ਦੀ ਕੁਰਸੀ ਸੌਂਪ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਭਾਜਪਾ ਵਿਧਾਇਕ ਦਲ ਦੀ ਮੀਟਿੰਗ ਵਿੱਚ ਉਹਨਾਂ ਦੇ ਨਾਮ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।ਕੱਲ੍ਹ ਨੂੰ ਰਾਮਲੀਲਾ ਮੈਦਾਨ ‘ਚ ਉਹਨਾਂ ਵੱਲੋਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਜਾਵੇਗੀ।
ਸਹੁੰ ਚੁੱਕ ਸਮਾਗਮ ਸਵੇਰੇ ਲਗਭਗ 11ਵਜੇ ਸ਼ੁਰੂ ਹੋਵੇਗਾ।ਸਹੁੰ ਚੁੱਕ ਸਮਾਗਮ ‘ਚ ਉਪ ਰਾਜਪਾਲ ਵੀ.ਕੇ. ਸਕਸੈਨਾ ਨਵੇਂ ਮੁੱਖ ਮੰਤਰੀ ਅਤੇ ਕੈਬਨਿਟ ਨੂੰ ਸਹੁੰ ਚੁਕਵਾਉਣਗੇ।