Skip to main content

ਵਿਸ਼ਵ:ਈਰਾਨ ਦੀ ਨਰਗਿਸ ਮੁਹੰਮਦੀ (Narges Muhammadi) ਨੂੰ ਇਸ ਵਾਰ ਨੋਬਲ ਸ਼ਾਂਤੀ ਪੁਰਸਕਾਰ (Noble Peace Prize)  ਮਿਲਣ ਜਾ ਰਿਹਾ ਹੈ।
ਨਰਗਿਸ ਸਾਲਾਂ ਤੋਂ ਔਰਤਾਂ ਦੇ ਹੱਕਾਂ ਬਾਰੇ ਸੰਘਰਸ਼ ਕਰਦੀ ਆ ਰਹੀ ਹੈ,ਜਿਸਦੀ ਉਹ ਜੇਲ੍ਹ ਵਿੱਚ ਸਜ਼ਾ ਵੀ ਭੁਗਤ ਰਹੀ ਹੈ।
51 ਸਾਲਾ ਮੁਹੰਮਦੀ ਨੂੰ 13 ਵਾਰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ।
31 ਸਾਲ ਉਹ ਜੇਲ੍ਹ ਦੀ ਸਜ਼ਾ ਭੁਗਤ ਚੁੱਕੀ ਹੈ।
ਇਸ ਸਮੇਂ ਵੀ ਉਹ ਜੇਲ੍ਹ ਵਿੱਚ ਕੈਦ ਹੈ, ਉਸਨੂੰ ਪ੍ਰਾਪੇਗੰਡਾ ਫੈਲਾਉਣ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।
ਨੋਬਲ ਕਮੇਟੀ ਵੱਲੋਂ ਮੁਹੰਮਦੀ ਨੂੰ ਰਿਹਾਅ ਕਰਨ ਲਈ ਬੇਨਤੀ ਕੀਤੀ ਜਾ ਰਹੀ ਹੈ ਤਾਂ ਜੋ ਉਹ ਦਸੰਬਰ ਮਹੀਨੇ ‘ਚ ਆਉਣ ਵਾਲੀ ਪ੍ਰਾਈਜ਼ ਸੈਰੇਮਨੀ ‘ਚ ਹਿੱਸਾ ਲੈ ਸਕੇ।
ਮੁਹੰਮਦੀ ਦਾ ਪਤੀ ਉਹਨਾਂ ਦੇ ਦੋ ਜੁੜਵਾ ਬੱਚਿਆਂ ਸਮੇਤ ਪੈਰਿਸ ‘ਚ ਰਹਿ ਰਿਹਾ ਹੈ,ਜਿਸ ਉੱਪਰ ਆਪਣੀ ਜਨਮ-ਭੂਮੀ ‘ਤੇ ਜਾਣ ਉੱਪਰ ਪਾਬੰਦੀ ਲਗਾਈ ਹੋਈ ਹੈ।
ਉਸਦੇ ਪਤੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੁਹੰਮਦੀ ਵੱਲੋਂ ਔਰਤਾਂ ਦੇ ਹੱਕਾਂ ਲਈ ਹਮੇਸ਼ਾ ਅਵਾਜ਼ ਚੁੱਕੀ ਗਈ ਹੈ।
ਉਸ ਦੁਆਰਾ ਵਿੱਢਿਆ ਅੰਦੋਲਨ ਅਜੇ ਵੀ ਜਾਰੀ ਹੈ,ਜੋ ਬੇਹੱਦ ਖੁਸ਼ੀ ਵੱਲੀ ਗੱਲ ਹੈ।
ਇਰਾਨ ‘ਚ ਔਰਤਾਂ ਦੇ ਹੱਕਾਂ ਨੂੰ ਲੈ ਕੇ ਕੀਤਾ ਜਾਣ ਵਾਲਾ ਅੰਦੋਲਨ ਉਦੋਂ ਹੋਰ ਵੀ ਤੇਜ਼ ਹੋ ਗਿਆ ਜਦੋਂ ਪਿਛਲੇ ਸਾਲ 22 ਸਾਲਾ ਔਰਤ ਮਾਸ਼ਾ ਅਮੀਨੀ ਦੀ ਸਤੰਬਰ ਮਹੀਨੇ ‘ਚ ਡ੍ਰੈਸ ਕੋਡ ਦੀ ਉਲੰਘਣਾ ਕਰਨ ਕਰਕੇ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਹਿਰਾਸਤ ਵਿੱਚ ਮੌਤ ਹੋ ਗਈ ਸੀ।

Leave a Reply