Skip to main content

ਕੈਨੇਡਾ: ਰੀਜਾਇਨਾ ਅਧਾਰਤ ਥਿੰਕ ਟੈਂਕ ਦੇ ਤਾਜ਼ਾ ਅੰਕੜਿਆਂ ਮੁਤਾਬਕ ਇਸ ਸਮੇਂ ਅੱਠ ਕੈਨੇਡੀਅਨਜ਼ ‘ਚੋਂ ਇੱਕ ਕੈਨੇਡੀਅਨ ਹੈਲਥਕੇਅਰ ਸਰਵਿਸ ਹਾਸਲ ਕਰਨ ਲਈ ਆਪਣੀ ਵਾਰੀ ਦੀ ਉਡੀਕ ਕਰ ਰਿਹਾ ਹੈ।
ਕੈਨੇਡਾ ਭਰ ‘ਚ ਇਸ ਸਮੇਂ 631,527 ਜਣੇ ਸਰਜਰੀ ਲਈ ਉਡੀਕ ਕਰ ਰਹੇ ਹਨ।
ਓਥੇ ਹੀ 1,083,957 ਜਣੇ ਸਿਹਤ ਮਾਹਰ ਨੂੰ ਮਿਲਣ ਅਤੇ 1,419,369 ਜਣੇ ਡਾਇਗਨੌਸਟਿਕ ਕੇਅਰ ਦੀ ਉਡੀਕ ਕਰ ਰਹੇ ਹਨ।
ਸੰਸਥਾ ਦਾ ਕਹਿਣਾ ਹੈ ਕਿ ਕੁੱਝ ਸੂਬਿਆਂ ਵੱਲੋਂ ਇਹ ਅੰਕੜੇ ਸਾਂਝੇ ਨਹੀਂ ਕੀਤੇ ਗਏ।
ਸੈਕਿੰਡ ਸਟ੍ਰੀਟ ਵੱਲੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕੁੱਲ ਅੰਕੜੇ ਪੰਜ ਮਿਲੀਅਨ ਤੋਂ ਵੀ ਵੱਧ ਹੋ ਸਕਦੇ ਹਨ।
ਰਿਪੋਰਟ ਦੱਸਦੀ ਹੈ ਕਿ ਕਿਊਬੈਕ,ਮੈਨੀਟੋਬਾ ਅਤੇ ਸਸਕੈਚਵਨ ‘ਚ ਵੇਟਿੰਗ ਟਾਈਮ ‘ਚ ਕਮੀ ਦਰਜ ਕੀਤੀ ਗਈ ਹੈ।
ਬ੍ਰਿਟਿਸ਼ ਕੋਲੰਬੀਆ ‘ਚ ਵੇਟਿੰਗ ਟਾਈਮ ਨੂੰ ਲੈ ਕੇ ਅੱਜ ਸਿਹਤ ਮੰਤਰੀ ਏਡ੍ਰੀਅਨ ਡਿਕਸ ਨੇ ਰੇਡੀਓ ਸ਼ੇਰ-ਏ-ਪੰਜਾਬ ‘ਤੇ ਗੱਲਬਾਤ ਕਰਦੇ ਕਿਹਾ ਕਿ ਸੂਬੇ ‘ਚ ਵੇਟਿੰਗ ਟਾਈਮ ‘ਚ ਕਮੀ ਆਈ ਹੈ ਕਿਉਂਕਿ ਨਵੇਂ ਸਟਾਫ਼ ਦੀ ਭਰਤੀ ਕੀਤੀ ਗਈ ਹੈ।
ਉਹਨਾਂ ਕਿਹਾ ਕਿ ਕੋਵਿਡ ਮਹਾਂਮਾਰੀ ਕਾਰਨ ਪੈਦਾ ਹੋਇਆ ਬੈਕਲਾਗ 99% ਕਲ਼ੀਅਰ ਕਰ ਦਿੱਤਾ ਗਿਆ ਹੈ।

 

 

 

 

 

 

 

 

Leave a Reply