ਬ੍ਰਿਟਿਸ਼ ਕੋਲੰਬੀਆ :ICBC ਦੀ ਰਿਪੋਰਟ ਮੁਤਾਬਕ, 50% ਤੋਂ ਵੱਧ B.C. ਦੇ ਡਰਾਈਵਰ ਖੁੱਲ੍ਹੇ ਰੋਡ ਦੇ ਮੁਕਾਬਲੇ ਪਾਰਕਿੰਗ ਲਾਟਾਂ ਵਿੱਚ ਵੱਧ ਤਣਾਓ ਮਹਿਸੂਸ ਕਰਦੇ ਹਨ। ਇਸ ਤਣਾਓ ‘ਚ ਕੁੱਝ ਹੋਰ ਸਥਿਤੀਆਂ ਵੀ ਵਾਧਾ ਕਰਦੀਆਂ ਹਨ,ਜਿਸ ‘ਚ ਤੇਜ਼ ਗੱਡੀ ਚਲਾਉਣ ਵਾਲੇ ਡਰਾਈਵਰ,ਖ਼ਰਾਬ ਮੌਸਮੀ ਸਥਿਤੀਆਂ ਅਤੇ ਬੇਧਿਆਨੀ ਨਾਲ ਪੈਦਲ ਜਾਣ ਵਾਲੇ ਲੋਕ ਸ਼ਾਮਲ ਹਨ। ਤਕਰੀਬਨ 70% ਡਰਾਈਵਰਾਂ ਨੇ ਪਾਰਕਿੰਗ ਲਾਟਾਂ ਵਿੱਚ ਹੋਏ ਹਾਦਸਿਆਂ ਨੂੰ ਵੇਖਿਆ ਜਾਂ ਅਨੁਭਵ ਕੀਤਾ ਹੈ। ਦਸੰਬਰ 2023 ਵਿੱਚ, ਸਾਰੇ ਹਾਦਸਿਆਂ ਵਿੱਚੋਂ 30% ਪਾਰਕਿੰਗ ਲਾਟਾਂ ਵਿੱਚ ਹੋਏ। ICBC ਡਰਾਈਵਰਾਂ ਨੂੰ ਦੂਰ ਪਾਰਕ ਕਰਨ, ਸਿਗਨਲ ਵਰਤਣ, ਸਪੀਡ ਦੀ ਨਿਗਰਾਨੀ ਕਰਨ, ਅਤੇ ਬਿਹਤਰ ਦ੍ਰਿਸ਼ ਅਤੇ ਸੁਰੱਖਿਆ ਲਈ ਪਾਰਕ ਕਰਨ ਦੀ ਸਿਫਾਰਸ਼ ਕਰਦਾ ਹੈ।