ਟੋਰਾਂਟੋ: ਮੈਟਰੋ (Metro) ਵੱਲੋਂ ਅੱਜ ਸਟੇਟਮੈਂਟ ਜਾਰੀ ਕਰਦੇ ਐਲਾਨ ਕੀਤਾ ਗਿਆ ਹੈ ਕਿ ਗ੍ਰੇਟਰ ਟੋਰਾਂਟੋ ਦੇ ਆਲੇ-ਦੁਆਲੇ 27 ਗ੍ਰੋਸਰੀ ਸਟੋਰਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਨਾਲ ਇੱਕ ਅਸਥਾਈ ਸਮਝੌਤਾ ਹੋ ਗਿਆ ਹੈ।
ਸਟੇਟਮੈਂਟ ‘ਚ ਦਿੱਤੀ ਜਾਣਕਾਰੀ ਮੁਤਾਬਕ ਇਹ ਸਮਝੌਤਾ ਯੂਨੀਅਨ ਦੀ ਬਾਰਗੇਨਿੰਗ ਕਮੇਟੀ ਦੀ ਸਰਬਸੰਮਤੀ ਨਾਲ ਸਿਫ਼ਾਰਿਸ਼ ਕੀਤਾ ਗਿਆ ਹੈ। ਜੋ ਕਿ ਕਰਮਚਾਰੀਆਂ ਅਤੇ ਗਾਹਕਾਂ ਦੇ ਲਈ ਵਧੀਆ ਸਾਬਤ ਹੋਵੇਗਾ।
ਇਸ ਸਮਝੌਤੇ ਤੋਂ ਬਾਅਦ ਇਹ ਲੇਬਰ ਡਿਸਪਿਊਟ ਹੁਜ਼ ਖ਼ਤਮ ਹੋ ਗਿਆ ਹੈ।ਇਹ ਡੀਲ ਇੰਪਲਾਇਜ਼ ਨੂੰ ਸੌਂਪੀ ਜਾਵੇਗੀ। ਜਿਸਦੀ ਨੁਮਾਇੰਦਗੀ ਯੂਨੀਫਰ (Unifor) ਵੱਲੋਂ ਕੀਤੀ ਜਾਂਦੀ ਹੈ।
ਜ਼ਿਕਰਯੋਗ ਹੈ ਕਿ ਗ੍ਰੇਟਰ ਟੋਰਾਂਟੋ ਏਰੀਆ ਦੇ ਆਲੇ ਦੁਆਲੇ ਦੇ ਗ੍ਰੋਸਰੀ ਸਟੋਰ ‘ਤੇ 29 ਜੁਲਾਈ ਤੋਂ 3700 ਤੋਂ ਵੱਧ ਕਰਮਚਾਰੀ ਹੜ੍ਹਤਾਲ ‘ਤੇ ਸਨ।