ਕਿਊਬੈਕ: ਕਿਊਬੈਕ ਸਰਕਾਰ ਵੱਲੋਂ McGill ਅਤੇ ਕਨਕੋਰਡੀਆ ਯੂਨੀਵਰਸਟੀ (Concordia University) ਲਈ ਟਿਊਸ਼ਨ ਫੀਸ ‘ਚ ਵਾਧਾ ਕੀਤਾ ਗਿਆ ਹੈ।
ਇਸਦੇ ਨਾਲ ਹੀ ਸੂਬੇ ਤੋਂ ਬਾਹਰ ਵਾਲੇ ਵਿਦਿਆਰਥੀਆਂ ਲਈ ਫ੍ਰੈਂਚ-ਭਾਸ਼ਾ ਲਾਜ਼ਮੀ ਰੱਖੀ ਗਈ ਹੈ।
ਦੱਸ ਦੇਈਏ ਕਿ ਉਪਰੋਕਤ ਵਿੱਦਿਅਕ ਅਦਾਰਿਆਂ ਲਈ ਟਿਊਸ਼ਨ ਫੀਸ (Tuition Fee) ਵਧਾਕੇ $12,000 ਕਰ ਦਿੱਤੀ ਗਈ ਹੈ।
ਜਿਸਦਾ ਐਲਾਨ ਅੱਜ ਉੱਚ-ਸਿੱਖਿਆ ਮੰਤਰੀ ਵੱਲੋਂ ਕੀਤਾ ਗਿਆ ਹੈ।
ਆਪਣੇ ਐਲਾਨ ‘ਚ ਉਹਨਾਂ ਇਹ ਵੀ ਕਿਹਾ ਕਿ ਸਰਕਾਰ ਚਾਹੁੰਦੀ ਹੈ ਕਿ ਕੈਨੇਡੀਅਨਜ਼ ਅਤੇ ਵਿਦੇਸ਼ੀ ਵਿਦਿਆਰਥੀ ਕਿਊਬੈਕ ਸੁਸਾਇਟੀ ਦਾ ਬਿਹਤਰ ਹਿੱਸਾ ਬਣਨ।
ਜ਼ਿਕਰਯੋਗ ਹੈ ਕਿ ਕਿਊਬੈਕ ‘ਚ ਇਸਤੋਂ ਪਹਿਲਾਂ ਸੂਬੇ ਤੋਂ ਬਾਹਰਲੇ ਵਿਦਿਆਰਥੀਆਂ ਲਈ ਫੀਸ $8992 ਤੋਂ ਵਧਾ ਕੇ $17,000 ਕਰਨ ਦਾ ਪ੍ਰਸਤਾਵ ਰੱਖਿਆ ਗਿਆ ਸੀ,ਪਰ ਅੱਜ ਕੀਤੇ ਐਲਾਨ ‘ਚ ਇਹ ਰਾਸ਼ੀ ਘਟਾ ਕੇ $12,000 ਰੱਖੀ ਗਈ ਹੈ।
ਦੱਸ ਦੇਈਏ ਕਿ ਨਵੇਂ ਫ੍ਰੈਂਚ-ਭਾਸ਼ਾ ਨਾਲ ਸਬੰਧਤ ਨਿਯੰ ਸਾਲ 2025-26 ਦੇ ਅਕਾਦਮਿਕ ਸ਼ੈਸ਼ਨ ‘ਚ ਸ਼ੁਰੂ ਹੋਣਗੇ,ਜਦੋਂ ਕਿ ਟਿਊਸ਼ਨ ਫੀਸ ਪਤਝੜ ਸ਼ੈਸ਼ਨ ਤੋਂ ਸ਼ੁਰੂ ਹੋ ਜਾਵੇਗੀ।