ਅਮਰੀਕਾ:ਅਮਰੀਕਾ ਦੇ ਮੇਨ ਵਿਖੇ ਇੱਕ ਵਿਅਕਤੀ ਵੱਲੋਂ ਦੋ ਵੱਖ-ਵੱਖ ਸਥਾਨਾਂ ‘ਤੇ ਗੋਲੀਬਾਰੀ (Mass Shooting) ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ,ਜਿਸ ਸਦਕਾ 18 ਜਣਿਆਂ ਦੀ ਮੌਤ ਹੋ ਗਈ ਅਤੇ 13 ਜਣੇ ਜ਼ਖ਼ਮੀ ਹੋ ਗਏ ਹਨ।
ਪੁਲੀਸ ਵੱਲੋਂ ਸ਼ੱਕੀ ਦੀ ਮੁਸ਼ਤੈਦੀ ਨਾਲ ਭਾਲ (Manhunt) ਕੀਤੀ ਜਾ ਰਹੀ ਹੈ।
ਪੁਲਿਸ ਵੱਲੋਂ 40-ਸਾਲਾ ਰੋਬਰਟ ਕਾਰਡ ਦੀ ਭਾਲ ਕੀਤੀ ਜਾ ਰਹੀ ਹੈ,ਜੋ ਕਿ ਇਹਨਾਂ ਮੌਤਾਂ ਲਈ ਜ਼ਿੰਮੇਵਾਰ ਹੈ।
ਪਰ ਅਜੇ ਤੱਕ ਪੁਲਿਸ ਉਸਨੂੰ ਲੱਭ ਨਹੀਂ ਸਕੀ,ਜਿਸ ਕਾਰਨ ਚਿੰਤਾ ਵਧਦੀ ਜਾ ਰਹੀ ਹੈ।
ਪੁਲਿਸ ਨੂੰ ਲੇਵਿਸਟਨ ਦੇ ਸਾਊਥਈਸਟ ਤੋਂ 11 ਕਿਲੋਮਟਿਰ ਦੂਰ ਇੱਕ ਬੋਟ ਲਾਂਚ ਵੀ ਮਿਲੀ ਹੈ,ਮੰਨਿਆ ਜਾ ਰਿਹਾ ਹੈ ਕਿ ਸ਼ੱਕੀ ਵੱਲੋਂ ਇਸ ਖੇਤਰ ‘ਚੋਂ ਨਿਕਲਣ ਲਈ ਕਿਸ਼ਤੀ ਦਾ ਸਹਾਰਾ ਲਿਆ ਗਿਆ ਹੈ।
ਪੁਲੀਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਸ਼ੱਕੀ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਦੱਸ ਦੇਈਏ ਕਿ ਇਸ ਘਟਨਾ ਤੋਂ ਬਾਅਦ ਲੇਵਿਸਟਨ ਵਿਖੇ ਸਕੂਲਾਂ ਨੂੰ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਹਨ,ਅਤੇ ਲੋਕਾਂ ਨੂੰ ਘਰਾਂ ਅੰਦਰ ਰਹਿਣ ਲਈ ਕਿਹਾ ਗਿਆ ਹੈ।