Skip to main content

ਓਟਵਾ:ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਦੇਸ਼ ਦੇ 24ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਗਈ ਹੈ।ਸਹੁੰ ਚੁੱਕਣ ਉਪਰੰਤ ਪੁਰਾਣੀ ਕੈਬਿਨੇਟ ‘ਚ ਵੱਡੇ ਫੇਰ-ਬਦਲ ਕੀਤੇ ਗਏ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਕੈਬਿਨੇਟ ‘ਚ ਡੌਮੀਨਿਕ ਲੈਬਲਾਂਕ ਇੰਟਰਨੈਸ਼ਨਲ ਟ੍ਰੇਡ ਮਨਿਸਟਰ ਵਜੋਂ ਆਪਣੀ ਭੂਮਿਕਾ ਨਿਭਾਉਣਗੇ।
ਫ੍ਰੇਨਸੋਆ ਫਿਲਿਪ ਸ਼ੈਂਪੇਨ, ਫਾਇਨਾਂਸ ਮਨਿਸਟਰ ਬਣੇ ਹਨ,ਬਿਲ ਬਲੇਅਰ ਡਿਫੈਂਸ ਮਨਿਸਟਰ,ਪੈਟੀ ਹਾਜਦੂ;ਇੰਡੀਜੀਨਸ ਸਰਵਿਸ,ਜੋਨਾਥਨ ਵਿਲਕਿਨਸਨ ਐਨਰਜੀ ਅਤੇ ਨੈਚੂਰਲ ਰਿਸੋਰਸਜ਼ ਦਾ ਮਹਿਕਮਾ ਸੰਭਾਲਣਗੇ।
ਇਮੀਗ੍ਰੇਸ਼ਨ ਮਨਿਸਟਰ ਮਾਰਕ ਮਿਲਰ ਦੀ ਛੁੱਟੀ ਕਰ ਦਿੱਤੀ ਗਈ ਹੈ,ਅਤੇ ਉਹਨਾਂ ਦੀ ਥਾਂ ਰੇਚਲ ਬੈਨਡਾਇਨ ਨੂੰ ਇਮੀਗ੍ਰੇਸ਼ਨ,ਰਫਿਊਜੀ ਅਤੇ ਸਿਟੀਜਨਸ਼ਿਪ ਮੰਤਰੀ ਨਿਯੁਕਤ ਕੀਤਾ ਗਿਆ ਹੈ।
ਪਬਲਿਕ ਸੇਫਟੀ ਐਂਡ ਐਮਰਜੈਨਸੀ ਪ੍ਰਪੇਅਰਡਨੈਸ ਮਨਿਸਟਰ ਡੇਵਿਡ ਮਗਿੰਟੀ ਹੋਣਗੇ।
ਇਸਤੋਂ ਇਲਾਵਾ ਹੋਰ ਨਵੇਂ ਚਿਹਰੇ ਵੀ ਸ਼ਾਮਲ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਲਗਭਗ 10 ਸਾਲ ਸੱਤਾ ‘ਚ ਰਹਿਣ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।ਟਰੂਡੋ ਦਾ ਅਸਤੀਫ਼ਾ ਮੁੱਖ ਤੌਰ ‘ਤੇ ਕਿਫ਼ਾਇਤ ਨਾਲ ਜੁੜੇ ਮੁੱਦਿਆਂ ਨੂੰ ਲੈਕੇ ਹੋਈ ਭਾਰੀ ਆਲੋਚਨਾ ਤੋਂ ਬਾਅਦ ਆਇਆ ਹੈ।
ਪ੍ਰਧਾਨ ਮੰਤਰੀ ਕਾਰਨੀ ਹੁਣ ਅਮਰੀਕੀ ਟੈਰਿਫ਼ ਨਾਲ ਕਿੰਝ ਨਜਿੱਠਣਗੇ,ਇਹ ਵੇਖਣਾ ਦਿਲਚਸਪ ਹੋਵੇਗਾ।

 

Leave a Reply

Close Menu