ਬ੍ਰਿਟਿਸ਼ ਕੋਲੰਬੀਆ :ਅਮਰੀਕੀ ਟੈਰਿਫ਼ਾਂ ਦੀ ਅਨਿਸ਼ਚਤਤਾ ਕਾਰਨ ਲੋਅਰ ਮੇਨਲੈਂਡ ਦੀ ਰਿਅਲ ਐਸਟੇਟ ਮਾਰਕੀਟ ਪ੍ਰਭਾਵਿਤ ਹੋ ਰਹੀ ਹੈ। ਮਾਰਚ ਵਿੱਚ, ਵੈਂਕੂਵਰ ‘ਚ ਘਰਾਂ ਦੀ ਵਿਕਰੀ 13.4% ਘਟ ਗਈ, ਜੋ 2019 ਤੋਂ ਲੈ ਕੇ ਸਭ ਤੋਂ ਨੀਵੇਂ ਪੱਧਰ ‘ਤੇ ਹੈ ਅਤੇ 10 ਸਾਲਾਂ ਦੀ ਔਸਤ ਨਾਲੋਂ 37% ਘੱਟ ਹੈ। ਹਾਲਾਂਕਿ ਮੋਰਟਗੇਜ ਰੇਟ ਘੱਟ ਹਨ ਅਤੇ ਘਰ ਵੱਧ ਉਪਲਬਧ ਹਨ, ਪਰ ਖਰੀਦਦਾਰ ਹਾਲੇ ਵੀ ਐਕਟਿਵ ਨਜ਼ਰ ਨਹੀਂ ਆ ਰਹੇ। ਫਰੇਜ਼ਰ ਵੈਲੀ ‘ਚ ਵੀ ਵਿਕਰੀ 10 ਸਾਲਾਂ ਦੀ ਔਸਤ ਨਾਲੋਂ 50% ਘੱਟ ਰਹੀ, ਜੋ 15 ਸਾਲਾਂ ਵਿੱਚ ਸਭ ਤੋਂ ਸੁਸਤ ਸ਼ੁਰੂਆਤ ਰਹੀ ਹੈ। ਵਿਕਰੇਤਾ ਕੀਮਤਾਂ ਘੱਟ ਕਰਨ ਲਈ ਤਿਆਰ ਨਹੀਂ ਹਨ, ਜਦਕਿ ਖਰੀਦਦਾਰ ਵਿੱਤੀ ਮੁਸ਼ਕਲਾਂ ਕਾਰਨ ਸੰਘਰਸ਼ ਕਰ ਰਹੇ ਹਨ, ਜਿਸ ਕਾਰਨ ਮਾਰਕੀਟ ਧੀਮੀ ਹੋ ਗਈ ਹੈ। ਲਿਸਟਿੰਗ ਵਿੱਚ ਵਾਧਾ ਹੋਇਆ ਹੈ, ਪਰ ਅਨਿਸ਼ਚਤਤਾ ਕਾਰਨ ਮਾਰਕੀਟ ਹਾਲੇ ਵੀ ਠੱਪ ਹੈ। ਮੈਟਰੋ ਵੈਂਕੂਵਰ ਵਿੱਚ ਡਿਟੈਚਡ ਘਰ ਦੀ ਬੈਂਚਮਾਰਕ ਕੀਮਤ $2.03 ਮਿਲੀਅਨ ਹੈ, ਜਦਕਿ ਫਰੇਜ਼ਰ ਵੈਲੀ ਵਿੱਚ $1.5 ਮਿਲੀਅਨ ਹੈ। ਅਪਾਰਟਮੈਂਟ ਦੀ ਕੀਮਤ ਵੈਂਕੂਵਰ ‘ਚ $767,300 ਅਤੇ ਫਰੇਜ਼ਰ ਵੈਲੀ ‘ਚ $540,900 ਹੈ।