ਬ੍ਰਿਟਿਸ਼ ਕੋਲੰਬੀਆ :ਲੌਬਲੌ, ਆਪਣੇ ਮੁਲਾਜ਼ਮਾਂ ਨੂੰ ਸੁਰੱਖਿਅਤ ਰੱਖਣ ਅਤੇ ਹਿੰਸਕ ਘਟਨਾਵਾਂ ਨੂੰ ਘਟਾਉਣ ਲਈ ਬ੍ਰਿਟਿਸ਼ ਕੋਲੰਬੀਆ ਵਿੱਚ 11 ਸਟੋਰਾਂ ਵਿੱਚ ਬੌਡੀ-ਵਾਰਨ ਕੈਮਰੇ ਪਹੁੰਚਾ ਰਿਹਾ ਹੈ। ਪਹਿਲਾਂ ਸਿਰਫ ਦੋ ਸਟੋਰ ਇਸ ਤਜਰਬੇ ਵਿੱਚ ਸ਼ਾਮਿਲ ਸਨ। ਕੈਮਰੇ ਤਦ ਹੀ ਚਾਲੂ ਹੋਣਗੇ ਜਦੋਂ ਕਰਮਚਾਰੀ ਨੂੰ ਖਤਰੇ ਦਾ ਅੰਦੇਸ਼ਾ ਹੋਵੇਗਾ। ਟਰੇਂਡ ਸਕਿਉਰਟੀ ਸਟਾਫ, ਮੈਨੇਜਰ ਅਤੇ ਕੁਝ ਹੋਰ ਟੀਮ ਮੈਂਬਰ ਕੈਮਰੇ ਪਾਉਣਗੇ। ਇਹ ਪ੍ਰੋਗਰਾਮ ਵੋਲੈਂਟਰੀ ਹੈ ਅਤੇ ਲੌਬਲੌ ਨੇ ਅਜੇ ਤੱਕ ਇਹ ਨਹੀਂ ਦੱਸਿਆ ਕਿ ਕਿਹੜੇ ਸਟੋਰ ਇਸ ਵਿੱਚ ਸ਼ਾਮਿਲ ਹੋਣਗੇ। ਕੈਨੇਡਾ ਦੇ ਰਿਟੇਲ ਕੌਂਸਲ ਨੇ ਵਧਦੀ ਹੋਈ ਰਿਟੇਲ ਹਿੰਸਾ ਬਾਰੇ ਚਿੰਤਾ ਪ੍ਰਗਟਾਈ ਹੈ ਅਤੇ ਇਸ ਸਮੱਸਿਆ ਨੂੰ ਹੱਲ ਕਰਨ ਲਈ ਤਰੀਕੇ ਲੱਭੇ ਜਾ ਰਹੇ ਹਨ।