ਬ੍ਰਿਟਿਸ਼ ਕੋਲੰਬੀਆ:ਲਿਲੂਇਟ ਦੀ ਐਮਰਜੈਂਸੀ ਰੂਮ ਫਿਰ ਦੋ ਦਿਨ ਲਈ ਬੰਦ ਹੋਣ ਕਾਰਨ ਮਰੀਜ਼ਾਂ ਨੂੰ ਇਲਾਜ ਲਈ ਦੋ ਘੰਟਿਆਂ ਦੀ ਯਾਤਰਾ ਕਰਕੇ ਕੈਮਲੂਪਸ ਜਾਣਾ ਪਵੇਗਾ। ਐਂਬੂਲੈਂਸ ਪੈਰਾਮੈਡਿਕਸ ਆਫ ਬੀਸੀ ਦੇ ਆਇਨ ਟੇਟ ਕਹਿੰਦੇ ਹਨ ਕਿ ਪੈਰਾਮੈਡਿਕਸ ਮਦਦ ਕਰ ਰਹੇ ਹਨ, ਪਰ ਇੱਕ ਪੱਕੇ ਹੱਲ੍ਹ ਦੀ ਲੋੜ ਹੈ। ਪਿੰਡਾਂ ਵਿੱਚ ਹਸਪਤਾਲ ਕਰਮਚਾਰੀ ਆਕਰਸ਼ਿਤ ਕਰਨ ਵਿੱਚ ਮੁਸ਼ਕਿਲਾਂ ਸਾਹਮਣੇ ਆ ਰਹੀਆਂ ਹਨ, ਕਿਉਂਕਿ ਉਨ੍ਹਾਂ ਨੂੰ ਸ਼ਹਿਰਾਂ ਦੇ ਮੁਕਾਬਲੇ ਘੱਟ ਤਨਖਾਹ ਮਿਲਦੀ ਹੈ। ਸ਼ਹਿਰ ਦੇ ਮੇਅਰ ਨੇ ਚੇਤਾਵਨੀ ਦਿੱਤੀ ਕਿ ਇਸ ਕਾਰਨ ਜਾਨਲੇਵਾ ਸਥਿਤੀ ਪੈਦਾ ਹੋ ਸਕਦੀ ਹੈ। ਹੈਲਥ ਮਨਿਸਟਰ ਜੋਸੀ ਓਸਬੋਰਨ ਨੇ ਕਿਹਾ ਕਿ ਸਰਕਾਰ ਹੋਰ ਕਰਮਚਾਰੀ ਭਰਤੀ ਕਰਨ ਅਤੇ ER ਬੰਦਸ਼ਾਂ ਨੂੰ ਘਟਾਉਣ ਲਈ ਕੰਮ ਕਰ ਰਹੀ ਹੈ, ਹਾਲਾਂਕਿ ਚੁਣੌਤੀਆਂ ਹਾਲੇ ਵੀ ਬਰਕਰਾਰ ਹਨ।