ਵਿੰਡਸਰ:ਲਿਬਰਲ ਲੀਡਰਸ਼ਿਪ ਦੌੜ ਦੇ ਉਮੀਦਵਾਰ ਮਾਰਕ ਕਾਰਨੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇਕਰ ਉਹ ਪ੍ਰਧਾਨ ਮੰਤਰੀ ਬਣਦੇ ਹਨ, ਤਾਂ 2030 ਤੱਕ ਨਾਟੋ ਦੇ 2% ਡਿਫੈਂਸ ਖ਼ਰਚੇ ਦੇ ਟੀਚੇ ਨੂੰ ਪੂਰਾ ਕਰਨਗੇ।ਇਹ ਟਰੂਡੋ ਦੇ 2032 ਦੇ ਯੋਜਨਾ ਤੋਂ ਤੇਜ਼ ਪਰ ਡਿਫੈਂਸ ਮਨਿਸਟਰ ਬਿੱਲ ਬਲੇਅਰ ਦੇ 2027 ਦੇ ਟੀਚੇ ਤੋਂ ਹੌਲੀ ਹੈ। ਮਾਰਕ ਕਾਰਨੀ ਨੇ ਵਿੰਡਸਰ ਵਿਖੇ ਆਪਣੇ ਭਾਸ਼ਣ ‘ਚ ਕਿਹਾ ਕਿ ਟਰੰਪ ਦੀਆਂ ਮੰਗਾਂ ਦੇ ਇਲਾਵਾ ਹੀ ਉਹਨਾਂ ਦਾ ਧਿਆਨ ਕੈਨੇਡਾ ਨੂੰ ਮਜ਼ਬੂਤ ਰਾਸ਼ਟਰ ਬਣਾਉਣ ‘ਤੇ ਕੇਂਦਰਿਤ ਹੋਵੇਗਾ। ਟਰੰਪ ਨੇ ਨਾਟੋ ਦੇ ਖਰਚ ਨੂੰ 5% GDP ਤੱਕ ਵਧਾਉਣ ਦੀ ਮੰਗ ਕੀਤੀ ਹੈ ਅਤੇ ਇਹ ਵੀ ਕਿਹਾ ਕਿ ਕਨੇਡਾ ਨੂੰ ਅਮਰੀਕਾ ਵਿੱਚ ਮਿਲਾ ਲੈਣਾ ਚਾਹੀਦਾ ਹੈ। ਕਾਰਨੀ ਨੂੰ 20 ਤੋਂ ਵੱਧ ਮੰਤਰੀਆਂ ਦਾ ਸਮਰਥਨ ਮਿਲ ਚੁੱਕਾ ਹੈ, ਪਰ ਉਹ ਹਾਲੇ ਤੱਕ ਕਿਸੇ ਕਨੇਡੀਅਨ ਰਾਜਨੀਤਿਕ ਇੰਟਰਵਿਊ ਵਿੱਚ ਸ਼ਾਮਲ ਨਹੀਂ ਹੋਏ।ਲੀਡਰਸ਼ਿਪ ਦੌੜ ਦੇ ਕਿਹੜੇ ਉਮੀਦਵਾਰ ਅੱਗੇ ਤੱਕ ਜਾਣਗੇ, ਇਹ ਸ਼ੁੱਕਰਵਾਰ ਤੱਕ ਸਾਫ਼ ਹੋ ਜਾਵੇਗਾ ਜਦੋਂ ਉਮੀਦਵਾਰਾਂ ਵੱਲੋਂ ਬਾਕੀ ਰਹਿੰਦੇ $125,000 ਦੀ ਰਾਸ਼ੀ ਜਮਾਂ ਕਰਵਾਈ ਜਾਵੇਗੀ। ਜ਼ਿਕਰਯੋਗ ਹੈ ਕਿ ਬੀਤੇ ਦਿਨੀ ਜੇਮੀ ਬੇਟਿਸਟ ਵੱਲੋਂ ਉੱਚ ਫੀਸ ਨਾ ਜੁਟਾਉਣ ਯੋਗ ਹੋਣ ਦੇ ਚਲਦੇ ਆਪਣਾ ਨਾਮ ਇਸ ਦੌੜ ‘ਚੋਂ ਵਾਪਿਸ ਲੈ ਲਿਆ ਅਤੇ ਓਹਨਾ ਉਹਨਾਂ ਵਲੋਂ ਮਾਰਕ ਕਾਰਨੀ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ।