ਓਟਵਾ:ਲਿਬਰਲ ਲੀਡਰ ਸ਼ਾਨ ਫਰੇਜ਼ਰ ਨੇ ਰਾਜਨੀਤੀ ਵਿੱਚ ਰਿਟਾਇਰ ਹੋਣ ਦੇ ਆਪਣੇ ਫੈਸਲੇ ਨੂੰ ਰੱਦ ਕਰਦੇ ਹੋਏ ਮੁੜ ਤੋਂ ਚੋਣਾਂ ‘ਚ ਭਾਗ ਲੈਣ ਦਾ ਐਲਾਨ ਕੀਤਾ ਹੈ ਅਤੇ ਉਹ ਆਪਣੀ ਨੋਵਾ ਸਕੋਸ਼ੀਆ ਸੀਟ ‘ਸੈਂਟ੍ਰਲ ਨੋਵਾ’ ਤੋਂ ਦੁਬਾਰਾ ਚੋਣ ਲੜਨਗੇ। ਉਹਨਾਂ ਵੱਲੋਂ ਆਪਣੇ ਸੋਸ਼ਲ ਮੀਡਿਆ ਪਲੇਟਫਾਰਮ ਦੇ ਜ਼ਰੀਏ ਜਾਣਕਾਰੀ ਸਾਂਝੀ ਕੀਤੀ ਗਈ ਹੈ। ਹਾਲਾਂਕਿ ਉਹਨਾਂ ਨੇ ਦਸੰਬਰ ‘ਚ ਕਿਹਾ ਸੀ ਕਿ ਪਰਿਵਾਰਕ ਜੀਵਨ ‘ਤੇ ਪੈ ਰਹੇ ਬੋਝ ਕਾਰਨ ਉਹ ਮੁੜ ਤੋਂ ਚੋਣ ਨਹੀਂ ਲੜਨਗੇ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਫਰੇਜ਼ਰ ਨਾਲ ਗੱਲ ਕੀਤੀ ਅਤੇ ਅਮਰੀਕੀ ਟੈਰਿਫ ਦੇ ਮੱਦੇਨਜ਼ਰ ਉਹਨਾਂ ਨੂੰ ਵਾਪਿਸ ਟੀਮ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਜਿਸ ਲਈ ਫਰੇਜ਼ਰ ਵੱਲੋਂ ਹਾਂ ਕਰ ਦਿੱਤੀ ਗਈ।ਕਾਰਨੀ ਨੇ ਫਰੇਜ਼ਰ ਨੂੰ ਇਹ ਭਰੋਸਾ ਦਿਤਾ ਕਿ ਉਹ ਆਪਣੇ ਰਾਜਨੀਤਿਕ ਕੰਮ ਅਤੇ ਪਰਿਵਾਰਕ ਜੀਵਨ ਵਿਚ ਸੰਤੁਲਨ ਬਣਾਉਣ ਦਾ ਰਸਤਾ ਲੱਭ ਸਕਦੇ ਹਨ। ਫਰੇਜ਼ਰ ਹੁਣ ਤੱਕ ਹਾਊਸਿੰਗ ਅਤੇ ਇਮੀਗ੍ਰੇਸ਼ਨ ਮੰਤਰੀ ਦੇ ਤੌਰ ‘ਤੇ ਸੇਵਾਵਾਂ ਨਿਭਾ ਚੁੱਕੇ ਹਨ।