ਸਰੀ :ਫ੍ਰੇਜ਼ਰ ਹੈਲਥ ਨੇ ਸਰੀ ਵਿੱਚ ਲੈੱਡ ਪੋਇਜ਼ਨਿੰਗ ਦੇ ਇੱਕ ਮਾਮਲੇ ਨੂੰ ਅਣਅਧਿਕਾਰਤ ਆਯੁਰਵੈਦਿਕ ਦਵਾਈ ਨਾਲ ਜੋੜਿਆ ਹੈ ਅਤੇ “All in One Wholesale Cash and Carry” (85 ਐਵਿਨਿਊ) ਵਿੱਚ ਵੇਚੇ ਗਏ ਉਤਪਾਦਾਂ ਬਾਰੇ ਚੇਤਾਵਨੀ ਦਿੱਤੀ ਹੈ। ਇਹਨਾਂ ਉਤਪਾਦਾਂ ‘ਚ ਮਰਕਰੀ,ਲੈੱਡ ਅਤੇ ਆਰਸੈਨਿਕ ਵਰਗੇ ਭਾਰੀ ਧਾਤੂ ਸ਼ਾਮਲ ਹੋ ਸਕਦੇ ਹਨ, ਜੋ ਸਿਹਤ ਲਈ ਖ਼ਤਰਨਾਕ ਹਨ। ਫ੍ਰੇਜ਼ਰ ਹੈਲਥ ਮੁਤਾਬਕ, ਕੁਝ ਉਤਪਾਦ ਹੈਲਥ ਕੈਨੇਡਾ ਵੱਲੋਂ ਮਨਜ਼ੂਰਸ਼ੁਦਾ ਨਹੀਂ ਹਨ ਅਤੇ ਗੰਭੀਰ ਸਿਹਤ ਖਤਰੇ ਪੈਦਾ ਕਰ ਸਕਦੇ ਹਨ। ਗੈਰ-ਕਾਨੂੰਨੀ ਉਤਪਾਦ ਜ਼ਬਤ ਕਰ ਲਏ ਗਏ ਹਨ ਅਤੇ ਲੋਕਾਂ ਨੂੰ ਸਿਰਫ਼ ਉਹ ਉਤਪਾਦ ਵਰਤਣ ਦੀ ਸਲਾਹ ਦਿੱਤੀ ਗਈ ਹੈ, ਜੋ ਹੈਲਥ ਕੈਨੇਡਾ ਵਲੋਂ ਮਨਜ਼ੂਰਸ਼ੁਦਾ ਹਨ ਅਤੇ ਜਿਨ੍ਹਾਂ ‘ਤੇ ਅੱਠ ਅੰਕਾਂ ਦਾ ਪਛਾਣ ਨੰਬਰ ਲਿਖਿਆ ਹੁੰਦਾ ਹੈ। eight-digit identification number ਹੁੰਦa ਹੈ।ਲੈੱਡ ਪੋਇਜ਼ਨਿੰਗ ਹੋਣ ਦੇ ਲੱਛਣਾਂ ਵਿੱਚ ਥਕਾਵਟ, ਸਿਰਦਰਦ, ਮਾਸਪੇਸ਼ੀਆਂ ‘ਚ ਦਰਦ, ਉਲਟੀ ਤੋਂ ਲੈ ਕੇ, ਗੰਭੀਰ ਮਾਮਲਿਆਂ ਵਿੱਚ ਦੌਰਾ ਪੈਣ ਦੀ ਸਮੱਸਿਆ ਵੀ ਸ਼ਾਮਿਲ ਹੈ। ਗਰਭ ਅਵਸਥਾ ਦੌਰਾਨ ਇਹਨਾਂ ਦੇ ਸੰਪਰਕ ‘ਚ ਆਉਣ ਨਾਲ ਬੱਚੇ ਦੇ ਵਿਕਾਸ ‘ਤੇ ਪ੍ਰਭਾਵ ਪੈ ਸਕਦੇ ਹਨ ਅਤੇ ਛੋਟੇ ਬੱਚਿਆਂ ਵਿੱਚ ਸਦਾ ਲਈ ਬੋਲੇਪਨ ਹੋ ਸਕਦਾ ਹੈ।