ਓਟਵਾ:ਫੈਡਰਲ ਕੋਰਟ (Federal Court) ਨੇ ਕੈਨੇਡੀਅਨ ਇਤਿਹਾਸ ਦੇ ਸਭ ਤੋਂ ਵੱਡੇ $23 ਡਾਲਰ ਦੇ ਸਮਝੌਤੇ (Settlement ) ਨੂੰ ਮਨਜ਼ੂਰੀ ਦੇ ਦਿੱਤੀ ਹੈ।
ਦੱਸ ਦੇਈਏ ਕਿ ਇਹ ਸਮਝੌਤਾ ਫਸਟ ਨੇਸ਼ਨਜ਼ ਦੇ ਬੱਚਿਆਂ ਅਤੇ ਪਰਿਵਾਰਾਂ ਦੇ ਪੱਖ ‘ਚ ਸੀ,ਜਿਨਾਂ ਨੇ ਔਟਵਾ ਦੇ ਆਨ-ਰਿਜ਼ਰਵ ਫੋਸਟਰ ਕੇਅਰ ਸਿਸਟਮ ਅਤੇ ਹੋਰ ਪਰਿਵਾਰਕ ਸੇਵਾਵਾਂ ਦੇ ਲੰਬੇ ਸਮੇਂ ਤੋਂ ਘੱਟ ਫੰਡਿੰਗ ਦੁਆਰਾ ਨਸਲੀ ਵਿਤਕਰੇ ਦਾ ਅਨੁਭਵ ਕੀਤਾ ਹੈ।
ਇਹ ਸਮਝੌਤਾ 2019 ਕੈਨੇਡੀਅਨ ਹਿਊਮਨ ਰਾਈਟਸ ਟ੍ਰਿਬਿਊਨਲ ਦੇ ਫੈਸਲੇ ਦਾ ਪਾਲਣਾ ਕਰਦਾ ਹੈ।
ਜਿਸ ਤਹਿਤ ਓਟਵਾ ਨੂੰ ਵਿਤਕਰਾ ਕਰਨ ਲਈ ਵੱਧ ਤੋਂ ਵੱਧ ਹਿਊਮਰ ਰਾਈਟਸ ਪੈਨਲਟੀ ਦਾ ਭੁਗਤਾਨ ਕਰਨ ਦਾ ਹੁਕਮ ਦਿੰਦਾ ਹੈ।
ਇਸ ਤਹਿਤ ਵਿਤਕਰੇ ਤੋਂ ਪ੍ਰਭਾਵਿਤ ਹੋਏ ਫਸਟ ਨੇਸ਼ਨ ਬੱਚੇ ਅਤੇ ਪਰਿਵਾਰਕ ਮੈਂਬਰ ਨੂੰ $40,000 ਦਾ ਭੁਗਤਾਨ ਕੀਤਾ ਜਾਵੇਗਾ।
ਹਾਲਾਂਕਿ ਸਰਕਾਰ ਦੁਆਰਾ ਇਸ ਆਰਡਰ ਦਾ ਮੁਕਾਬਲਾ ਕੀਤਾ ਗਿਆ ਸੀ,ਪਰ ਦੋ ਕਲਾਸ ਐਕਸ਼ਨ ਮੁਕੱਦਮੇ ਤੋਂ ਬਾਅਦ ਹੁਣ ਸਮਝੌਤਾ ਕਰ ਲਿਆ ਗਿਆ ਹੈ।
ਦੱਸ ਦੇਈਏ ਕਿ ਮੁਆਵਜ਼ੇ ਤੋਂ ਇਲਾਵਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੁਆਰਾ ਮੁਆਫ਼ੀ ਮੰਗਣ ਦੀ ਵੀ ਅਪੀਲ ਕੀਤੀ ਗਈ ਸੀ।
ਇਸ ਮੁਕੱਦਮੇ ਪ੍ਰਤੀ ਸ਼ਿਕਾਇਤ 2007 ‘ਚ ਦਰਜ ਕਰਵਾਈ ਗਈ ਸੀ।
ਇੰਡਿਜੀਨਸ ਸਰਵਿਸ ਮਨਿਸਟਰ ਪੈਟੀ ਹਾਜਦੂ ਵੱਲੋਂ ਇਸ ਸਮਝੌਤੇ ਨੂੰ ਲੈ ਕੇ ਖੁਸ਼ੀ ਜ਼ਾਹਰ ਕੀਤੀ ਗਈ ਹੈ।