ਦੇਸ਼-ਵਿਦੇਸ਼:ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੁਆਰਾ,ਹਮਾਸ ਦੁਆਰਾ ਜੰਗਬੰਦੀ ਦੀ ਪੇਸ਼ ਕੀਤੀ ਯੋਜਨਾ ਨੂੰ ਰੱਦ ਕਰ ਦਿੱਤਾ ਗਿਆ ਹੈ।
ਦੱਸ ਦੇਈਏੇ ਕਿ ਬੁੱਧਵਾਰ ਨੂੰ ਯੂ.ਐੱਸ. ਸਟੇਟ ਸੈਕਟਰੀ ਵੱਲੋਂ ਨੇਤਨਯਾਹੂ ਨਾਲ ਮੁਲਾਕਾਤ ਕੀਤੀ ਗਈ ਜੋ ਕਿ ਜੰਗਬੰਦੀ ਸਮਝੌਤੇ ਨਾਲ ਸਬੰਧਤ ਸੀ,ਪਰ ਇਸ ਮੀਟਿੰਗ ਤੋਂ ਬਾਅਦ ਨੇਤਨਯਾਹੂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜੰਗਬੰਦੀ ਸਮਝੌਤੇ ਨੂੰ ਇਜ਼ਰਾਈਲ ਵੱਲੋਂ ਸਵੀਕਾਰ ਨਹੀਂ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਹਮਾਸ ਅਤੇ ਇਜ਼ਰਾਈਲ ਵਿਚਕਾਰ ਚੱਲ ਰਹੀ ਜੰਗ ਪੰਜਵੇਂ ਮਹੀਨੇ ‘ਚ ਪਹੁੰਚ ਚੁੱਕੀ ਹੈ।
ਇਸਨੂੰ ਲੈ ਕੇ ਨੇਤਨਯਾਹੂ ਵੱਲੋਂ ਕਿਹਾ ਗਿਆ ਹੈ ਕਿ ਜਦੋਂ ਤੱਕ ਹਮਾਸ ਉੱਪਰ ਜਿੱਤ ਹਾਸਲ ਨਹੀਂ ਹੋਵੇਗੀ,ਉਦੋਂ ਤੱਕ ਇਹ ਲੜਾਈ ਜਾਰੀ ਰਹੇਗੀ।
ਗਾਜ਼ਾ ਦੀ ਹੈਲਥ ਮਨਿਸਟਰੀ ਮੁਤਾਬਕ,27,707 ਫਲਸਤੀਨੀ ਇਸ ਜੰਗ ‘ਚ ਹੁਣ ਤੱਕ ਮਾਰੇ ਗਏ ਹਨ।
ਬੁੱਧਵਾਰ ਨੂੰ ਦਿੱਤੀ ਜਾਣਕਾਰੀ ਮੁਤਾਬਕ ਪਿਛਲੇ ਚੌਵੀ ਘੰਟਿਆਂ ‘ਚ 123 ਲਾਸ਼ਾਂ ਹਸਪਤਾਲ ‘ਚ ਪਹੁੰਚੀਆਂ ਹਨ।