ਦੇਸ਼-ਵਿਦੇਸ਼:ਗਾਜ਼ਾ ਅਤੇ ਇਜ਼ਰਾਈਲ ਵਿਚਕਾਰ ਚੱਲ ਰਹੇ ਯੁੱਧ ਨੂੰ ਤਿੰਨ ਹਫ਼ਤਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ।
ਇਜ਼ਰਾਈਲ ਦੁਆਰਾ ਗਾਜ਼ਾ ਉੱਪਰ ਲਗਾਤਾਰ ਹਵਾਈ ਹਮਲੇ ਕੀਤੇ ਜਾ ਰਹੇ ਹਨ।
ਤਾਜ਼ਾ ਜਾਣਕਾਰੀ ਮੁਤਾਬਕ ਇਜ਼ਰਾਈਲ ਦੁਆਰਾ ਸੰਘਣੀ ਅਬਾਦੀ ਵਾਲੇ ਜਬਾਲੀਆ
ਰਫਿਊਜੀ ਕੈਂਪ ਉੱਪਰ ਹਵਾਈ ਹਮਲੇ ਕੀਤੇ ਗਏ ਹਨ,ਜਿਸ ਕਾਰਨ 50 ਜਣਿਆਂ ਦੀ ਮੌਤ ਹੋ ਗਈ ਹੈ,ਪਰ ਮੌਤਾਂ ਦੀ ਗਿਣਤੀ ਹੋਰ ਵਧਣ ਦੀ ਚਿੰਤਾ ਪ੍ਰਗਟਾਈ ਜਾ ਰਹੀ ਹੈ।
ਇਜ਼ਰਾਈਲ ਦਾ ਕਹਿਣਾ ਹੈ ਕਿ ਇਹ ਹਮਲਾ ਇੱਕ ਹਮਾਸ ਕਮਾਂਡਰ ਨੂੰ ਨਿਸ਼ਾਨਾ ਬਣਾਉਣ ਲਈ ਕੀਤਾ ਗਿਆ ਹੈ।
ਖ਼ਬਰ ਇਹ ਵੀ ਆ ਰਹੀ ਹੈ ਕਿ ਇਜ਼ਰਾਈਲ ਨੇ ਮਿਸਰ ਨੂੰ ਆਫਰ ਦਿੱਤਾ ਹੈ ਕਿ ਉਹ ਗਾਜ਼ਾ ‘ਚ ਰਹਿ ਰਹੇ ਸਾਰੇ ਫ਼ਲਸਤੀਨੀਆਂ ਨੂੰ ਸਿਨਾਈ ਪੇਨਿਨਸੁਲਾ ‘ਚ ਵਸਾ ਲਵੇ।ਅਤੇ ਗਾਜ਼ਾ ਦੀ ਜ਼ਮੀਨ ਪੂਰੀ ਤਰ੍ਹਾਂ ਉਸਦੇ ਕਬਜ਼ੇ ਵਿੱਚ ਦੇ ਦੇਵੇ।ਇਸਦੇ ਬਦਲੇ ‘ਚ ਇਜ਼ਾਰਈਲ ਮਿਸਰ ਦਾ 20 ਅਰਬ ਡਾਲਰ ਦਾ ਆਈ.ਐੱਮ.ਐੱਫ. ਦੇ ਕਰਜ਼ੇ ਦਾ ਭੁਗਤਾਨ ਕਰ ਦੇਵੇਗਾ।
ਓਧਰ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਵੱਲੋਂ ਅਮਰੀਕੀ ਸੰਸਦ ਤੋਂ ਇਸ ਯੁੱਧ ‘ਚ ਇਜ਼ਰਾਈਲ ਦੀ ਮਦਦ ਕਰਨ ਲਈ ਮਨੀ ਦੀ ਮੰਗ ਕੀਤੀ ਗਈ ਹੈ,ਜਿਸ ‘ਚ ਇਸ ਪੈਸੇ ਦਾ ਇੱਕ ਹਿੱਸਾ ਵਿਸਥਾਪਤ ਕੀਤੇ ਫ਼ਲਸਤੀਨੀਆਂ ਨੂੰ ਗੁਆਂਢੀ ਦੇਸ਼ ‘ਚ ਸ਼ਰਨ ਲੈਣ ਲਈ ਖ਼ਰਚਣ ਦੀ ਗੱਲ ਆਖੀ ਗਈ ਹੈ।