ਓਟਵਾ: ਕੈਨੇਡਾ ਵਿੱਚ ਫਰਵਰੀ ਵਿੱਚ ਮਹਿੰਗਾਈ 2.6% ਤੱਕ ਵਧ ਗਈ, ਜੋ ਕਿ ਜਨਵਰੀ ਦੀ 1.9% ਦੇ ਮੁਕਾਬਲੇ ਜ਼ਿਆਦਾ ਹੈ। ਇਹ ਵਾਧੂ ਵਾਧਾ ਫੈਡਰਲ ਸਰਕਾਰ ਦੁਆਰਾ ਟੈਕਸ ਤੋਂ ਦਿੱਤੀ ਅਸਥਾਈ ਛੋਟ ਦੇ ਖਤਮ ਹੋਣ ਕਰਕੇ ਹੋਇਆ। ਜੇਕਰ ਇਹ ਟੈਕਸ ਛੋਟ ਨਾ ਹੁੰਦੀ, ਤਾਂ ਮਹਿੰਗਾਈ 3% ਤੱਕ ਪਹੁੰਚ ਜਾਂਦੀ।
ਜਨਵਰੀ ਵਿੱਚ GST ਅਤੇ HST ਨੂੰ ਘਰੇਲੂ ਸਮਾਨ, ਤੋਹਫ਼ਿਆਂ ਅਤੇ ਰੈਸਟੋਰੈਂਟ ਬਿਲਾਂ ਤੋਂ ਹਟਾਇਆ ਗਿਆ ਸੀ, ਜਿਸ ਕਰਕੇ ਕੀਮਤਾਂ ਘੱਟ ਰਹੀਆਂ। ਪਰ ਫਰਵਰੀ ਦੇ ਵਿਚਕਾਰ ਟੈਕਸ ਵਾਪਸ ਲਾਗੂ ਹੋਣ ਨਾਲ ਸਭ ਤੋਂ ਵੱਧ ਰੈਸਟੋਰੈਂਟ ਭੋਜਨ ਦੀਆਂ ਕੀਮਤਾਂ ਵਧ ਗਈਆਂ, ਜੋ ਕਿ ਕੁੱਲ ਮਹਿੰਗਾਈ ਵਿੱਚ ਸਭ ਤੋਂ ਵੱਡਾ ਯੋਗਦਾਨ ਰਿਹਾ।
ਅਲਕੋਹਲ, ਬੱਚਿਆਂ ਦੇ ਕੱਪੜੇ ਅਤੇ ਖਿਡੌਣਿਆਂ ਦੀਆਂ ਕੀਮਤਾਂ ਵੀ ਫਰਵਰੀ ਵਿੱਚ ਘਟੀਆਂ, ਪਰ ਜਨਵਰੀ ਦੇ ਮੁਕਾਬਲੇ ਘੱਟ ਕਮੀ ਦਰਜ ਕੀਤੀ ਗਈ ਹੈ। ਟ੍ਰੈਵਲ ਟੂਅਰ ਦੀਆਂ ਕੀਮਤਾਂ 18.8% ਵਧ ਗਈਆਂ, ਕਿਉਂਕਿ President’s Day ਦੇ ਆਉਣ ਕਾਰਨ U.S. ਯਾਤਰਾ ਦੀ ਮੰਗ ਵਧ ਗਈ ਸੀ।
ਸਭ ਸੂਬਿਆਂ ਵਿੱਚ ਮਹਿੰਗਾਈ ਵਧੀ ਹੈ, ਓੰਟਾਰੀਓ ਅਤੇ ਨਿਊ ਬ੍ਰੰਸਵਿਕ ਵਿੱਚ ਸਭ ਤੋਂ ਵੱਧ ਤੇਜ਼ੀ ਵੇਖੀ ਗਈ ਹੈ। ਪੈਟਰੋਲ ਦੀ ਕੀਮਤ 0.6% ਵਧੀ ਹੈ।