ਕੈਨੇਡਾ:ਅੱਜ ਕੈਨੇਡਾ ਦੇ ਅੰਕੜਾ ਮਹਿਕਮੇ (Statistic Canada) ਵੱਲੋਂ ਦੇਸ਼ ਵਿੱਚ ਮਹਿੰਗਾਈ ਦਰ (inflation Rate) ਨੂੰ ਲੈਕੇ ਅੰਕੜੇ ਜਾਰੀ ਕੀਤੇ ਗਏ ਹਨ।
ਜਿਸ ਮੁਤਾਬਕ ਦੇਸ਼ ਵਿੱਚ ਸਤੰਬਰ ਮਹੀਨੇ ਦੌਰਾਨ ਮਹਿੰਗਾਈ ਦਰ 3.8% ਤੱਕ ਪਹੁੰਚ ਗਈ ਹੈ।
ਜਦੋਂ ਕਿ ਅਗਸਤ ਮਹੀਨੇ ਵਿੱਚ ਇਹ ਦਰ 4% ਦਰਜ ਕੀਤੀ ਗਈ ਸੀ।
ਮਹਿਕਮੇ ਦਾ ਕਹਿਣਾ ਹੈ ਕਿ ਇਹ ਕਮੀ ਕਈ ਵਸਤਾਂ ਅਤੇ ਸੇਵਾਵਾਂ ਦੀ ਕੀਮਤ ‘ਚ ਆਈ ਕਮੀ ਕਰਕੇ ਦੇਖਣ ਨੂੰ ਮਿਲ ਰਹੀ ਹੈ।
ਜਿਸ ਵਿੱਚ ਯਾਤਰਾ, ਅਤੇ ਖਾਣ-ਪੀਣ ਦੀਆਂ ਵਸਤਾਂ ਮੌਜੂਦ ਹਨ।
ਮਹੀਨੇਵਾਰ ਕੀਮਤ ਦੇ ਅਧਾਰ ‘ਤੇ ਸਤੰਬਰ ਮਹੀਨੇ ‘ਚ ਰਹਿਣ ਦੀ ਲਾਗਤ ‘ਚ 0.1% ਦੀ ਕਮੀ ਆਈ ਹੈ।
ਸਤੰਬਰ ਮਹੀਨੇ ‘ਚ ਗੈਸੋਲੀਨ ਦੀਆਂ ਕੀਮਤਾਂ ‘ਚ 1.3% ਦੀ ਕਮੀ ਆਈ ਹੈ,ਪਰ ਪਿਛਲੇ 12 ਮਹੀਨਿਆਂ ‘ਚ ਇਹ ਅਜੇ ਵੀ 7.5% ਵੱਧ ਹੈ।
ਪਰ ਕਰਿਆਨੇ ਦੇ ਸਮਾਨ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।