ਕੈਨੇਡਾ: ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ, ਨਵੰਬਰ ਵਿੱਚ ਮਹਿੰਗਾਈ ਦਰ 1.9% ਤੱਕ ਘਟ ਗਈ, ਜੋ ਅਕਤੂਬਰ ਵਿੱਚ 2% ਸੀ। ਸ਼ੈਲਟਰ ਖਰਚੇ ਸਲਾਨਾ 4.6% ਦੀ ਧੀਮੀ ਗਤੀ ਨਾਲ ਵਧੇ, ਪਰ ਕਿਰਾਏ ਦੀ ਦਰ 7.7% ਤੱਕ ਵਧ ਗਈ ਹੈ। ਓਥੇ ਹੀ ਗ੍ਰੋਸਰੀ ਦੀਆਂ ਕੀਮਤਾਂ ਵਿਚ ਸਾਲਾਨਾ 2.6% ਵਾਧਾ ਹੋਇਆ, ਜੋ ਕੁੱਲ ਮਹਿੰਗਾਈ ਨੂੰ ਪਿੱਛੇ ਛੱਡਦਾ ਹੈ। ਬੈਂਕ ਆਫ਼ ਕੈਨੇਡਾ ਨੇ ਹਾਲ ਹੀ ਵਿੱਚ 0.5% ਵਿਆਜ ਦਰ ਘਟਾਉਣ ਦਾ ਦੂਜੀ ਵਾਰ ਐਲਾਨ ਕੀਤਾ ਹੈ। ਗਵਰਨਰ ਟਿਫ ਮੈਕਲਮ ਨੇ ਆਗਾਹ ਕੀਤਾ ਕਿ ਅਗਲੇ ਕੱਟ ਹੋ ਸਕਦੇ ਹਨ, ਪਰ ਉਹ ਛੋਟੇ ਹੋਣ ਦੀ ਸੰਭਾਵਨਾ ਹੈ।
ਇਸਤੋਂ ਇਲਾਵਾ ਏਜੰਸੀ ਵੱਲੋਂ ਅਬਾਦੀ ‘ਚ ਹੋਏ ਵਾਧੇ ਨੂੰ ਲੈਕੇ ਵੀ ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਅਨੁਸਾਰ, ਕੈਨੇਡਾ ਦੀ ਅਬਾਦੀ 1 ਜੁਲਾਈ ਤੋਂ 1 ਅਕਤੂਬਰ ਤੱਕ 176,699 ਲੋਕਾਂ ਨਾਲ ਵਧੀ, ਜਿਸ ਨਾਲ ਕੁੱਲ ਅਬਾਦੀ ਲਗਭਗ 41.5 ਮਿਲੀਅਨ ਹੋ ਗਈ। ਇਹ 2022 ਦੀ ਪਹਿਲੀ ਤਿਮਾਹੀ ਤੋਂ ਬਾਅਦ ਦੀ ਸਭ ਤੋਂ ਹੌਲੀ ਵਾਧੇ ਦੀ ਦਰ ਹੈ। ਅੰਤਰਰਾਸ਼ਟਰੀ ਮਾਈਗ੍ਰੇਸ਼ਨ ਅਜੇ ਵੀ ਵਾਧੇ ਦਾ ਮੁੱਖ ਕਾਰਨ ਹੈ।
ਘਰਾਂ ਦੇ ਸੰਕਟ ਅਤੇ ਸਰਵਿਸਜ਼ ਉੱਪਰ ਵਧ ਰਹੇ ਦਬਾਅ ਬਾਰੇ ਰਾਜਨੀਤਕ ਚਿੰਤਾਵਾਂ ਦੇ ਮੱਦੇਨਜ਼ਰ, ਫੈਡਰਲ ਸਰਕਾਰ ਨੇ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਦੇ ਨਿਯਮ ਸਖ਼ਤ ਕਰਦੇ ਹੋਏ ਸਟੱਡੀ ਪਰਮਿਟਾਂ ਦੀ ਗਿਣਤੀ ਸੀਮਿਤ ਕਰ ਦਿੱਤੀ। ਤੀਜੀ ਤਿਮਾਹੀ ਵਿੱਚ ਅਸਥਾਈ ਨਿਵਾਸੀਆਂ ਦੀ ਗਿਣਤੀ ‘ਚ ਸਭ ਤੋਂ ਵੱਧ ਵਾਧਾ ਦੇਖਿਆ ਗਿਆ ਹੈ ਜੋ ਕਿ 2015 ਤੋਂ ਬਾਅਦ ਦਾ ਸਭ ਤੋਂ ਘੱਟ ਸੀ, 2020 ਦੀ ਤੀਜੀ ਤਿਮਾਹੀ ਨੂੰ ਛੱਡ ਕੇ, ਜਦੋਂ ਮਹਾਮਾਰੀ ਕਾਰਨ ਤੇਜ਼ ਕਮੀ ਆਈ ਸੀ।
ਇਸ ਸਮੇਂ ਦੌਰਾਨ, ਇੰਟਰਪਰੋਵਿਨਸ਼ੀਅਲ ਮਾਈਗ੍ਰੇਸ਼ਨ ਵੀ ਘੱਟੀ, ਜਦੋਂ ਕਿ ਲਗਭਗ 80,000 ਦੀ ਅਬਾਦੀ ਇੱਕ ਸੂਬੇ ਤੋਂ ਦੂਜੇ ਸੂਬੇ ‘ਚ ਮਾਈਗ੍ਰੇਟ ਹੋਈ ਹੈ, ਜੋ ਕਿ ਮਹਾਂਮਾਰੀ ਤੋਂ ਪਹਿਲਾਂ ਵਾਲੇ ਅੰਕੜਿਆਂ ਦੇ ਨਾਲ ਮੇਲ ਖਾਂਦੀ ਹੈ।