Skip to main content

ਕੈਨੇਡਾ: ਕੈਨੇਡਾ ਦੇ ਪਾਰਲੀਮੈਂਟਰੇਰੀ ਬਜਟ ਅਫਸਰ ਦੀ ਇੱਕ ਨਵੀਂ ਰਿਪੋਰਟ ਦੱਸਦੀ ਹੈ ਕਿ ਸਾਲ 2022 ਤੋਂ ਬਾਅਦ ਮਹਿੰਗਾਈ ਅਤੇ ਉੱਚ ਵਿਆਜ ਦਰਾਂ ਨੇ ਘੱਟ ਆਮਦਨ ਵਾਲੇ ਪਰਿਵਾਰਾਂ ਦੀ ਖਰੀਦ ਸਮਰੱਥਾ ਨੂੰ ਵੱਡੇ ਪੱਧਰ ‘ਤੇ ਘਟਾ ਦਿੱਤਾ ਹੈ। ਜਦੋਂ ਕਿ ਉੱਚ ਆਮਦਨ ਵਾਲੇ ਪਰਿਵਾਰਾਂ ਨੂੰ ਆਪਣੀ ਨਿਵੇਸ਼ ਆਮਦਨ ਤੋਂ ਲਾਭ ਮਿਲਿਆ ਹੈ, ਸਾਲ 2019 ਤੋਂ ਬਾਅਦ ਸਾਰੇ ਪਰਿਵਾਰਾਂ ਦੀ ਔਸਤ ਖਰੀਦ ਸਮਰੱਥਾ ਵਿੱਚ 21% ਦਾ ਵਾਧਾ ਹੋਇਆ ਹੈ।

ਹਾਲਾਂਕਿ, ਘੱਟ ਆਮਦਨ ਵਾਲੇ ਪਰਿਵਾਰਾਂ ਨੂੰ ਰਹਿਣ-ਸਹਿਣ ਦੇ ਖਰਚਿਆਂ ਵਿੱਚ 15% ਵਾਧੇ ਦਾ ਸਾਹਮਣਾ ਕਰਨਾ ਪਿਆ, ਅਤੇ ਉਹਨਾਂ ਦੀ ਆਮਦਨੀ ਵਿੱਚ ਹੋਇਆ ਵਾਧਾ ਮਹਿੰਗਾਈ ਦੇ ਅਸਰ ਨਾਲ ਤਾਲਮੇਲ ਕਰਨ ਵਿੱਚ ਨਾਕਾਫੀ ਸਾਬਤ ਹੋਇਆ। ਕੁੱਲ ਮਿਲਾ ਕੇ, 2022 ਤੋਂ ਬਹੁਤ ਸਾਰੇ ਲੋਕਾਂ ਦੀ ਖਰੀਦ ਸਮਰੱਥਾ ਵਿਗੜ ਗਈ ਹੈ, ਅਤੇ ਇਹ ਘਾਟਾ ਖ਼ਾਸ ਕਰਕੇ ਗਰੀਬ ਪਰਿਵਾਰਾਂ ਵਿੱਚ ਸਭ ਤੋਂ ਵੱਧ ਵੇਖਿਆ ਗਿਆ ਹੈ।

Leave a Reply