ਓਟਵਾ: ਕੈਨੇਡਾ ਦੀ ਮਹਿੰਗਾਈ ਦਰ ਮੁੜ ਤੋਂ 2 ਫੀਸਦ ਤੱਕ ਚਲੀ ਗਈ ਹੈ,ਕਿਉਂਕਿ ਅਕਤੂਬਰ ਮਹੀਨੇ ‘ਚ ਗੈਸ ਦੀਆਂ ਕੀਮਤਾਂ ‘ਚ ਕੋਈ ਗਿਰਾਵਟ ਦੇਖਣ ਨੂੰ ਨਹੀਂ ਮਿਲੀ।ਨਤੀਜਨ ਮਹਿੰਗਾਈ ਦਰ ‘ਚ ਵਾਧਾ ਨਹੀਂ ਹੋਇਆ।
ਹਾਲਾਂਕਿ ਰਿਊਟਰਜ਼ ਵੱਲੋਂ 1.6 ਫੀਸਦ ਦੀ ਦਰ ਤੋਂ 1.9 ਫੀਸਦ ਤੱਕ ਪਹੁੰਚਣ ਦਾ ਅਨੁਮਾਨ ਲਗਾਇਆ ਸੀ ਪਰ ਇਹ ਮੁੜ ਅਗਸਤ ਵਾਲੀ ਦਰ ਯਾਨੀ 2 ਫੀਸਦ ਤੱਕ ਪਹੁੰਚ ਗਈ ਹੈ।
ਮਹੀਨੇਵਾਰ ਦਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕੰਜ਼ਿਊਮਰ ਪ੍ਰਾਈਸ ਇੰਡੈਕਸ ‘ਚ 0.4 ਫੀਸਦ ਦਾ ਵਾਧਾ ਹੋਇਆ ਹੈ।
ਬੈਂਕ ਆਫ ਕੈਨੇਡਾ ਦੇ ਮੁੱਖ ਮਹਿੰਗਾਈ ਦਰ ਦੇ ਅੰਕੜੇ ਵੀ ਕੁੱਝ ਵਧੇ ਹਨ,ਜਦੋਂ ਕਿ ਗ੍ਰੋਸਰੀ ਦੀਆਂ ਕੀਮਤਾਂ ਮੁੱਖ ਮਹਿੰਗਾਈ ਦੇ ਮੁਕਾਬਲੇ ਤੇਜ਼ੀ ਨਾਲ ਵਧੀਆਂ ਹਨ।ਇਹ ਡੇਟਾ ਬੈਂਕ ਦੇ ਦਸੰਬਰ ਦੇ ਵਿਆਜ ਦਰ ਦੇ ਫੈਸਲੇ ਤੋਂ ਪਹਿਲਾਂ ਜਾਰੀ ਕੀਤਾ ਗਿਆ ਹੈ,ਜਿੱਥੇ ਹੁਣ ਵਿਆਜ਼ ਦਰਾਂ ‘ਚ ਵਧੇਰੇ ਕਟੌਤੀ ਦੀ ਉਮੀਦ ਨਹੀਂ ਕੀਤੀ ਜਾ ਸਕਦੀ।