ਐਡਮਿੰਟਨ:ਐਡਮਿੰਟਨ ਵਿਖੇ ਇੱਕ ਭਾਰਤੀ ਵਿਦਿਆਰਥੀ ਹਰਸ਼ਨਦੀਪ ਸਿੰਘ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।ਜੋ ਕਿ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਸੀ।ਇਹ ਘਟਨਾ 6 ਦਸੰਬਰ ਨੂੰ ਇੱਕ ਬਿਲਡਿੰਗ ਕੰਪਲੈਕਸ ‘ਚ ਵਾਪਰੀ।
ਇਸ ਘਟਨਾ ਦੇ ਸਬੰਧ ‘ਚ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ,ਜਿਨ੍ਹਾਂ ਉੱਪਰ ਪਹਿਲੇ ਦਰਜੇ ਦੇ ਕਤਲ ਦੇ ਦੋਸ਼ ਲੱਗੇ ਹਨ।ਭਾਰਤੀ ਕਾਂਸਲੇਟ ਵੱਲੋਂ ਜਾਰੀ ਸਟੇਟਮੈਂਟ ‘ਚ ਇਸ ਮੌਤ ਨੂੰ ਲੈ ਕੇ ਡੂੰਘਾ ਦੁੱਖ ਜ਼ਾਹਰ ਕੀਤਾ ਗਿਆ ਹੈ।
30 ਸਾਲਾ ਇਵਾਨ ਰੇਨ ਅਤੇ ਜੁਡੀਥ ਸਾਲਟੈਕਸ ਨੂੰ ਹਿਰਾਸਤ ‘ਚ ਲਿਆ ਗਿਆ ਹੈ।
ਇਹ ਭਾਰਤੀ ਵਿਦਿਆਰਥੀ ਮਹਿਜ਼ ਤਿੰਨ ਦਿਨ ਹੀ ਕੰਮ ‘ਤੇ ਆਇਆ ਸੀ।
ਸਿੰਘ ਦੀ ਮ੍ਰਿਤਕ ਦੇਹ ਲਿਜਾਣ ਲਈ “ਗੋ ਫੰਡ ਮੀ” ਪੇਜ ਵੀ ਸ਼ੁਰੂ ਕੀਤਾ ਗਿਆ ਸੀ,ਜਿਸ ‘ਤੇ ਉਮੀਦ ਨਾਲੋਂ ਵੱਧ ਪੈਸਾ ਇਕੱਠਾ ਹੋਣ ਕਾਰਨ ਕੁਲੈਕਸ਼ਨ ਬੰਦ ਕਰ ਦਿੱਤੀ ਗਈ ਹੈ।
ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।