ਓਟਵਾ:ਓਟਵਾ (Ottawa) ‘ਚ ਮੌਜੂਦ ਭਾਰਤੀ ਹਾਈ ਕਮਿਸ਼ਨ (Indian High Commission) ਵੱਲੋਂ ਇੱਕ ਮਹੀਨੇ ਦੇ ਲੰਬੇ ਬੰਦ ਤੋਂ ਬਾਅਦ ਕੈਨੇਡਾ ਲਈ ਵੀਜ਼ਾ ਸੇਵਾਵਾਂ ਮੁੜ ਤੋਂ ਖੋਲ ਦਿੱਤੀਆਂ ਗਈਆਂ ਹਨ।
ਦੱਸ ਦੇਈਏ ਕਿ ਓਟਵਾ ਸਥਿਤ ਭਾਰਤੀ ਹਾਈ ਕਮਿਸ਼ਨ ਵੱਲੋਂ ਐਂਟਰੀ ਵੀਜ਼ਾ,ਬਿਜ਼ਨਸ ਵੀਜ਼ਾ,ਮੈਡੀਕਲ ਵੀਜ਼ਾ ਅਤੇ ਕਾਨਫਰੰਸ ਵੀਜ਼ਾ ਨਾਲ ਸਬੰਧ ਸੇਵਾਵਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ।
ਇਹ ਫੈਸਲਾ 26 ਅਕਤੂਬਰ ਯਾਨੀ ਕੱਲ੍ਹ ਤੋਂ ਲਾਗੂ ਹੋਵੇਗਾ।
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਰਦੀਪ ਸਿੰਘ ਨਿੱਜਰ ਕਤਲ ਮਾਮਲੇ ‘ਚ ਭਾਰਤ ਸਰਕਾਰ ਦਾ ਹੱਥ ਹੋਣ ਦਾ ਦੋਸ਼ ਲਗਾਇਆ ਸੀ।
ਜਿਸਤੋਂ ਬਾਅਦ ਦੋਵੇਂ ਦੇਸ਼ਾਂ ਵਿੱਚ ਤਣਾਅ ਲਗਾਤਾਰ ਵਧਦਾ ਰਿਹਾ।
ਹਾਲਾਂਕਿ ਭਾਰਤ ਸਰਕਾਰ ਵੱੱਲੋਂ ਪੀ.ਐੱਮ. ਟਰੂਡੋ ਦੁਆਰਾ ਲਗਾਏ ਗਏ ਇਹਨਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਸਿਰੇ ਤੋਂ ਨਕਾਰਿਆ ਗਿਆ।
ਓਟਵਾ ਸਥਿਤ ਭਾਰਤੀ ਹਾਈ ਕਮਿਸ਼ਨ ਵੱਲੋਂ ਜਾਰੀ ਰਿਲੀਜ਼ ‘ਚ ਕਿਹਾ ਗਿਆ ਹੈ ਕਿ ਅਗਲੇ ਫੈਸਲੇ,ਸਥਿਤੀਆਂ ਦੇ ਮੁਲਾਂਕਣ ਦੇ ਅਧਾਰ ‘ਤੇ ਲਏ ਜਾਣਗੇ।