Skip to main content

ਬ੍ਰਿਟਿਸ਼ ਕੋਲੰਬੀਆ : ਅਮਰੀਕੀ ਟੈਕਸ ਲਾਗੂ ਹੋਣ ਵਿੱਚ ਸਿਰਫ਼ ਚਾਰ ਦਿਨ ਬਾਕੀ ਹਨ, ਇਸ ਨਜ਼ਦੀਕੀ ਖਤਰੇ ਦੇ ਮੱਦੇਨਜ਼ਰ BC ਦੇ ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ ਕਿ ਓਟਵਾ ਵੱਲੋਂ ਵੱਡੀ ਮਾਲੀ ਮਦਦ ਦੀ ਤਿਆਰੀ ਦੀਆਂ ਰਿਪੋਰਟਾਂ ਵਧੀਆ ਸੰਕੇਤ ਹਨ। ਸਰੀ ਵਿੱਚ ਸਥਿਤ ਕੈਨਕੋਰ ਨਾਂ ਦੀ ਡੱਬੇ ਬਣਾਉਣ ਵਾਲੀ ਕੰਪਨੀ, ਜੋ ਆਪਣੇ 60-70% ਪ੍ਰੋਡਕਟ ਅਮਰੀਕਾ ਭੇਜਦੀ ਹੈ, ਉਸਦਾ ਕਹਿਣਾ ਹੈ ਕਿ ਇਹ 25% ਟੈਕਸ ਕਾਰਨ ਹਰ ਮਹੀਨੇ 8 ਲੱਖ ਡਾਲਰ ਤਕ ਦਾ ਨੁਕਸਾਨ ਝੱਲ ਸਕਦੀ ਹੈ, ਅਤੇ ਸਰਕਾਰੀ ਮਦਦ ਮਾਰਕੀਟ ‘ਚ ਬਣੇ ਰਹਿਣ ਲਈ ਜ਼ਰੂਰੀ ਹੈ। ਹਾਲਾਂਕਿ, ਟਰੰਪ ਪਿਛਲੇ ਰਿਕਾਰਡ ਮੁਤਾਬਕ ਧਮਕੀਆਂ ਦੇਣ ਵਿੱਚ ਮਾਹਰ ਹਨ, ਪਰ ਉਨ੍ਹਾਂ ਦੀ ਪ੍ਰੈੱਸ ਸਕੱਤਰ ਨੇ 1 ਫਰਵਰੀ ਤੋਂ ਟੈਕਸ ਲਾਗੂ ਹੋਣ ਦੀ ਪੁਸ਼ਟੀ ਕੀਤੀ। ਈਬੀ ਨੇ ਸੰਕੇਤ ਦਿੱਤਾ ਕਿ ਅਮਰੀਕਨ ਉਤਪਾਦਾਂ ‘ਤੇ ਜਵਾਬੀ ਟੈਕਸ ਲਾ ਕੇ ਇਨ੍ਹਾਂ ਫੰਡਾਂ ਰਾਹੀਂ ਬਿਜ਼ਨਸ ਅਤੇ ਨੌਕਰੀ ਗੁਆਉਣ ਵਾਲਿਆਂ ਦੀ ਮਦਦ ਕੀਤੀ ਜਾ ਸਕਦੀ ਹੈ। ਪਰ ਕੁਝ ਲੋਕ ਚਿੰਤਾ ਕਰ ਰਹੇ ਹਨ ਕਿ ਜੇ ਇਹ ਮਦਦ ਲੰਬੇ ਸਮੇਂ ਤੱਕ ਚੱਲੀ, ਤਾਂ ਮਹਿੰਗਾਈ ਹੋਰ ਵਧ ਸਕਦੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਪ੍ਰੀਮੀਅਰ ਬੁੱਧਵਾਰ ਨੂੰ ਮਿਲ ਕੇ ਅਗਲੀ ਰਣਨੀਤੀ ਬਣਾ ਰਹੇ ਹਨ।
ਉੱਥੇ ਹੀ ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਇਹ ਟੈਰਿਫ ਲਾਗੂ ਹੁੰਦੇ ਹਨ ਤਾਂ ਕੈਨੇਡਾ ਨੂੰ ਜ਼ਿਆਦਾ ਨੁਕਸਾਨ ਹੋਵੇਗਾ। ਕਿਉਂਕਿ ਅਮਰੀਕਾ,ਕੈਨੇਡਾ ਉੱਪਰ ਓਨਾ ਨਿਰਭਰ ਨਹੀਂ ਹੈ ਜਿਨ੍ਹਾਂ ਕੈਨੇਡਾ , ਅਮਰੀਕਾ ‘ਤੇ ਨਿਰਭਰ ਕਰਦਾ ਹੈ।

Leave a Reply