ਓਟਵਾ:ਕੈਨੇਡਾ ‘ਚ ਬੇਰੋਜ਼ਗਾਰੀ ਦਰ ‘ਚ 0.1% ਦੀ ਕਮੀ ਆਈ ਹੈ ਅਤੇ ਜਿਸ ਸਦਕਾ ਇਹ 6.7% ‘ਤੇ ਆ ਗਈ ਹੈ। ਦਸੰਬਰ ਵਿੱਚ ਕੈਨੇਡਾ ਨੇ 91,000 ਨਵੇਂ ਨੌਕਰੀਆਂ ਜੋੜੀਆਂ, ਜੋ ਅਰਥਸ਼ਾਸਤਰੀਆਂ ਦੀਆਂ ਉਮੀਦ ਨਾਲੋਂ ਕਿਤੇ ਵੱਧ ਸਨ। ਸਿੱਖਿਆ,ਟਰਾਂਸਪੋਰਟੇਸ਼ਨ ਅਤੇ ਵਿੱਤੀ ਖੇਤਰਾਂ ‘ਚ ਨੌਕਰੀਆਂ ‘ਚ ਵੱਡਾ ਵਾਧਾ ਹੋਇਆ ਹੈ। ਜਦੋਂ ਕਿ ਪਬਲਿਕ ਸੈਕਟਰ ‘ਚ 40,000 ਨੌਕਰੀਆਂ ਦਾ ਵਾਧਾ ਹੋਇਆ ਹੈ।ਫੁੱਲ-ਟਾਈਮ ਨੌਕਰੀਆਂ ‘ਚ 56,000 ਦਾ ਵਾਧਾ ਹੋਇਆ ਹੈ ਅਤੇ ਪ੍ਰਾਈਵੇਟ ਸੈਕਟਰ ‘ਚ ਵਾਧਾ ਘੱਟ ਰਿਹਾ ਹੈ। ਪਰ ਓਥੇ ਹੀ ਸਵੈ-ਰੁਜ਼ਗਾਰ ‘ਚ ਫਰਵਰੀ 2023 ਤੋਂ ਬਾਅਦ ਪਹਿਲੀ ਵਾਰ 24,000 ਦਾ ਵਾਧਾ ਦੇਖਿਆ ਗਿਆ ਹੈ। ਇਹ ਜਨਵਰੀ 2023 ਤੋਂ ਪਹਿਲੀ ਵਾਰ ਰੋਜ਼ਗਾਰੀ ਦਰ ਵਿੱਚ ਵਾਧਾ ਦਰਸਾਉਂਦਾ ਹੈ, ਭਾਵੇਂ ਆਬਾਦੀ ‘ਚ ਵਾਧਾ ਹੌਲੀ ਰਫ਼ਤਾਰ ਨਾਲ ਹੋਇਆ ਹੈ।