ਕੈਨੇਡਾ : CBC ਦੀ ਇੱਕ ਇਨਵੇਸਟੀਗੇਟਿਵ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਕੈਨੇਡਾ ਵਿੱਚ ਸਿੱਖ-ਹਿੰਦੂ ਰਿਸ਼ਤਿਆਂ ਨੂੰ ਪ੍ਰਭਾਵਿਤ ਕਰਨ ਲਈ ਭ੍ਰਮਕ ਜਾਣਕਾਰੀਆਂ ਦੇ ਨੂੰ ਸ਼ੱਕੀ ਬੌਟਸ ਅਤੇ ਪ੍ਰੋ-ਮੋਦੀ ਭਾਰਤੀ ਮੀਡੀਆ ਵੱਲੋਂ ਹਵਾ ਦਿੱਤੀ ਗਈ ਹੈ। ਖਾਲਿਸਤਾਨ ਮੂਵਮੈਂਟ ਅਤੇ ਸਿੱਖ ਕੈਨੇਡੀਅਨਾਂ ਬਾਰੇ ਗਲਤ ਜਾਣਕਾਰੀਆਂ ਨੂੰ ਵਿਸ਼ਾਲ ਪੱਧਰ ‘ਤੇ ਫੈਲਾਇਆ ਗਿਆ, ਜਿਸ ਵਿੱਚ ਕੁਝ ਸਰੀ ਅਤੇ ਬਰੈਂਪਟਨ ਦੇ ਹਿੰਦੂ ਮੰਦਰਾਂ ਨੇੜੇ ਪ੍ਰਦਰਸ਼ਨਾਂ ਨਾਲ ਜੁੜੀਆਂ ਗਲਤ ਖਬਰਾਂ ਵੀ ਸ਼ਾਮਲ ਸਨ। ਵਿਸ਼ਲੇਸ਼ਣ ਦੱਸਦਾ ਹੈ ਕਿ ਖਾਲਿਸਤਾਨ ਵਿਰੋਧੀ ਪੋਸਟਾਂ ਨੂੰ ਬੌਟਸ ਨੇ ਵੱਡੇ ਪੱਧਰ ‘ਤੇ ਫੈਲਾਇਆ, ਜਦੋਂ ਕਿ ਪ੍ਰੋ-ਖਾਲਿਸਤਾਨ ਪੋਸਟਾਂ ਨੂੰ ਘੱਟ ਬੌਟ ਸਹਿਯੋਗ ਮਿਲਿਆ। ਪ੍ਰੋ-ਮੋਦੀ ਮੀਡੀਆ ਨੇ ਇਨ੍ਹਾਂ ਖਬਰਾਂ ਨੂੰ ਹੋਰ ਤੋੜ-ਮਰੋੜ ਕੇ ਪੇਸ਼ ਕੀਤਾ, ਅਤੇ ਆਪਣੀ ਪਹੁੰਚ ਰਾਹੀਂ ਕੈਨੇਡੀਅਨ ਸੰਸਥਾਵਾਂ ਨੂੰ ਨਿਸ਼ਾਨਾ ਬਣਾਇਆ। ਮਾਹਿਰ ਚਿਤਾਵਨੀ ਦੇ ਰਹੇ ਹਨ ਕਿ ਇਹ ਮੰਨ-ਘੜਤ ਜਾਣਕਾਰੀਆਂ ਦਾ ਵੱਧ ਰਿਹਾ ਪ੍ਰਭਾਵ ਗਲੋਬਲ ਝਗੜਿਆਂ ਨੂੰ ਹੋਰ ਵਧਾ ਸਕਦਾ ਹੈ,ਅਤੇ ਇਸ ਸਦਕਾ ਨਾ ਸਿਰਫ਼ ਸਿੱਖ-ਹਿੰਦੂ ਰਿਸ਼ਤੇ ਪ੍ਰਭਾਵਿਤ ਹੋਣਗੇ ਸਗੋਂ ਭਾਰਤ-ਕੈਨੇਡਾ ਰਿਸ਼ਤਿਆਂ ‘ਚ ਵੀ ਹੋਰ ਕੁੜੱਤਣ ਪੈਦਾ ਹੋਵੇਗੀ।