Skip to main content

ਕੈਨੇਡਾ:ਕੈਨੇਡੀਅਨ ਸਿਟੀਜ਼ਨਸ਼ਿਪ ਐਂਡ ਕਾਨਫਰੰਸ ਬੋਰਡ ਆਫ ਕੈਨੇਡਾ ਦੁਆਰਾ ਜਾਰੀ ਇੱਕ ਸਟੱਡੀ ‘ਚ ਕਿਹਾ ਗਿਆ ਹੈ ਕਿ ਕੈਨੇਡਾ ਛੱਡਕੇ ਜਾਣ ਵਾਲੇ ਪ੍ਰਵਾਸੀਆਂ ਦੀ ਦਰ ‘ਚ ਲਗਾਤਾਰ ਵਾਧਾ ਹੋ ਰਿਹਾ ਹੈ।
ਸਾਲ 2017 ਤੋਂ ਲੈ ਕੇ 2019 ਦੇ ਦੌਰਾਨ,ਹੋਰਨਾਂ ਦੇਸ਼ਾਂ ਵਿੱਚ ਮਿਲੇ ਬਿਹਤਰ ਮੌਕਿਆਂ ਦੇ ਚਲਦੇ ਕੈਨੇਡਾ ਛੱਡ ਕੇ ਕੇ ਜਾਣ ਵਾਲਿਆਂ ਦੀ ਦਰ ‘ਚ ਕ੍ਰਮਵਾਰ 1.1 ਫੀਸਦ ਅਤੇ 1.18 ਫੀਸਦ ਦਾ ਵਾਧਾ ਦਰਜ ਕੀਤਾ ਗਿਆ ਹੈ।
ਜਦੋਂ ਕਿ ਸਾਲ 1982 ‘ਚ ਇਹ ਔਸਤਨ ਦਰ 0.9 ਫੀਸਦ ਦਰਜ ਕੀਤੀ ਗਈ ਸੀ।
ਇਸ ਤੋਂ ਇਲਾਵਾ ਕੈਨੇਡਾ ਦੀ ਨਾਗਰਿਕਤਾ ਲੈਣ ਵਾਲੇ ਲੋਕਾਂ ਦੀ ਦਰ ‘ਚ ਵੀ ਕਮੀ ਵੇਖਣ ਨੂੰ ਮਿਲੂੀ ਹੈ।
ਸਾਲ 2002 ਤੋਂ 2021 ਦੇ ਵਿਚਕਾਰ ਇਹ ਦਰ 40 ਫੀਸਦ ਘਟੀ ਹੈ।
ਇਸ ਤੋਂ ਇਲਾਵਾ ਵਿਤਕਰਾ,ਆਪਣੀ ਰਿਹਾਇਸ਼ ਨਾ ਹੋਣ ਤੋਂ ਇਲਾਵਾ ਆਰਥਿਕ ਮੌਕਿਆਂ ਦੀ ਬਹੁਤਾਤ ਹੋਣ ਦੇ ਕਾਰਨ ਲੋਕ ਲਗਾਤਾਰ ਕੈਨੇਡਾ ਛੱਡ ਕੇ ਹੋਰਨਾਂ ਸਥਾਨਾਂ ਵੱਲ ਨੂੰ ਜਾ ਰਹੇ ਹਨ।
ਮਾਹਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇਕਰ ਸਰਕਾਰ ਦੁਆਰਾ ਮਹਿੰਗਾਈ ਅਤੇ ਘਰਾਂ ਦੀ ਕਿੱਲਤ ਜਿਹੇ ਮੁੱਦਿਆਂ ਨੂੰ ਨਹੀਂ ਛੂਹਿਆ ਗਿਆ ਤਾਂ ਇਹ ਵਰਤਾਰਾ ਹੋਰ ਵੀ ਵਧਣ ਦੀ ਸੰਭਾਵਨਾ ਹੈ।

Leave a Reply