ਓਟਵਾ: ਹਡਸਨਜ਼-ਬੇ ਨੇ ਆਪਣੇ ਸਾਰੇ ਸਟੋਰ ਬੰਦ ਕਰਨ ਦੀ ਇਜਾਜ਼ਤ ਲਈ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਹੈ ਕਿਉਂਕਿ ਕੰਪਨੀ ਵਿੱਤੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੀ ਹੈ। ਕੰਪਨੀ ਨੇ ਇਸ ਮਹੀਨੇ ਸ਼ੁਰੂਆਤ ਵਿੱਚ ਕਰੇਡਿਟਰ ਪ੍ਰੋਟੈਕਸ਼ਨ ਲਈ ਅਰਜ਼ੀ ਦਿੱਤੀ ਸੀ ਅਤੇ ਜੇ ਲੋੜੀਂਦੀ ਫੰਡਿੰਗ ਇਕੱਠੀ ਨਹੀਂ ਕਰ ਸਕੀ ਤਾਂ ਇਸਦਾ ਦੂਜਾ ਰਸਤਾ ਸਾਰਾ ਧੰਦਾ ਬੰਦ ਕਰਨਾ ਹੋਵੇਗਾ। ਜੱਜ ਮੋਸ਼ਨ ਨੂੰ ਸੁਣ ਰਹੇ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਲੈਂਡਲੋਰਡਸ, ਸਪਲਾਇਰਜ਼ ਅਤੇ ਹੋਰ ਬਿਜ਼ਨਸ ਦੇ ਵਿਚਕਾਰ ਕਈ ਅਸਹਿਮਤੀਆਂ ਹਨ। ਹਡਸਨਜ਼-ਬੇ ਨੇ $23 ਮਿਲੀਅਨ ਇਕੱਤਰ ਕੀਤੇ ਹਨ ਪਰ ਉਹ ਅਜੇ ਵੀ ਅੱਗੇ ਵਧਣ ਲਈ ਹੋਰ ਪੈਸੇ ਚਾਹੀਦੇ ਹਨ। ਜੱਜ ਨੇ ਸਾਰੇ ਪੱਖਾਂ ਨੂੰ ਵਧੇਰੇ ਸਮਾਂ ਦਿੱਤਾ ਹੈ ਤਾਂ ਜੋ ਉਹ ਸਮੱਸਿਆਵਾਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰ ਸਕਣ।