ਓਟਵਾ:ਸਟੈਟਿਸਟਿਕ ਕੈਨੇਡਾ ਵੱਲੋਂ ਜਾਰੀ ਅੰਕੜਿਆਂ ‘ਚ ਦੱਸਿਆ ਗਿਆ ਹੈ ਕਿ ਜੂਨ ਮਹੀਨੇ ‘ਚ ਕੈਨੇਡੀਅਨ ਨੇ ਪ੍ਰਤੀ ਹਫ਼ਤੇ ਔਸਤਨ $1253 ਦੀ ਕਮਾਈ ਕੀਤੀ,ਜੋ ਪਿਛਲੇ ਸਾਲ ਨਾਲੋਂ 4 ਫੀਸਦ ਵੱਧ ਹੈ।
ਉਹਨਾਂ ਨੇ ਪਿਛਲੇ ਮਹੀਨਿਆਂ ਦੇ ਮੁਕਾਬਲੇ ਹਫ਼ਤਾਵਾਰ ਲਗਭਗ 33.5 ਘੰਟੇ ਕੰਮ ਕੀਤਾ।
ਜੁਲਾਈ 2022 ਤੋਂ ਇੱਕ ਰੁਝਾਨ ਨੂੰ ਜਾਰੀ ਰੱਖਦੇ ਹੋਏ ਬੇਰੁਜ਼ਗਾਰ ਲੋਕਾਂ ਤੋਂ ਜੌਬ ਵੇਕੈਂਸੀ ਦੇ ਵਿਚਕਾਰ ਦਾ ਅਨੁਪਾਤ ਵਧਾ ਕੇ 2.6 ਫੀਸਦ ਹੋ ਗਿਆ ਹੈ।
ਐਜੂਕੇਸ਼ਨ,ਟ੍ਰਾਸਪੋਰਟੇਸ਼ਨ ਅਤੇ ਕਲਚਰਲ ਇੰਡਸਟਰੀ ‘ਚ ਨੌਕਰੀਆਂ ਵਧੀਆਂ ਹਨ,ਜਦੋਂ ਕਿ ਭੋਜਨ,ਸਰਵਿਸ ਅਤੇ ਫਾਈਨਾਂਸ ‘ਚ ਨੌਕਰੀਆਂ ਘੱਟ ਹੋਈਆਂ ਹਨ।
ਇਹਨਾਂ ਤਬਦੀਲੀਆਂ ਦੇ ਬਾਵਜੂਦ ਜੌਬ ਵਕੈਂਸੀ ਮਈ ਮਹੀਨੇ ਦੇ ਬਰਾਬਰ ਰਹੀ ਹੈ।