ਬ੍ਰਿਟਿਸ਼ ਕੋਲੰਬੀਆ: ਬੀ.ਸੀ. ਸਰਕਾਰ ਨੇ ਦੋ ਸ਼ਹਿਰਾਂ ਨੂੰ ਟ੍ਰਾਂਜ਼ਿਟ ਹੱਬ ਦੇ ਆਲੇ-ਦੁਆਲੇ ਨਵੇਂ ਹਾਊਸਿੰਗ ਨਿਯਮਾਂ ਦੀ ਪਾਲਣਾ ਕਰਨ ਜਾਂ ਸੂਬਾਈ ਲਾਗੂਕਰਨ ਦਾ ਸਾਹਮਣਾ ਕਰਨ ਲਈ 31 ਅਕਤੂਬਰ ਤੱਕ ਦਾ ਸਮਾਂ ਦਿੱਤਾ ਹੈ। ਬਿੱਲ 47 ਤੋਂ ਇਹ ਨਿਯਮ, ਮਿਉਂਸਪੈਲਟੀਆਂ ਨੂੰ ਸਕਾਈਟ੍ਰੇਨ ਸਟੇਸ਼ਨਾਂ ਅਤੇ ਬੱਸ ਐਕਸਚੇਂਜਾਂ ਦੇ ਨੇੜੇ ਉੱਚ-ਉਸਾਰੀ ਵਿਕਾਸ ਨੂੰ ਮਨਜ਼ੂਰੀ ਦੇਣ ਦੀ ਲੋੜ ‘ਤੇ ਜ਼ੋਰ ਦਿੰਦਾ ਹੈ।
ਜ਼ਿਕਰਯੋਗ ਹੈ ਕਿ 30 ਜੂਨ ਦੀ ਸਮਾਂ ਸੀਮਾ ਪਾਰ ਹੋਣ ਤੋਂ ਬਾਅਦ ਮੰਤਰੀ ਰੋਬ ਫਲੈਮਿੰਗ ਵੱਲੋਂ ਲੈਂਗਲੀ ਟਾਊਨਸ਼ਿਪ ਦੇ ਮੇਅਰ ਐਰਿਕ ਵੁੱਡਵਰਡ ਨੂੰ ਇੱਕ ਪੱਤਰ ਵੀ ਲਿਖਿਆ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਡਿਵੈਲਪਮੈਂਟ ਜ਼ੋਨ ‘ਚ ਹੀ ਟ੍ਰੇਨ ਸਟੇਸ਼ਨ ਨੂੰ ਬਣਾਇਆ ਜਾਵੇ ਅਤੇ ਅਜਿਹੀ ਹੀ ਨਸੀਹਤ ਵੈਸਟ ਵੈਨਕੁਵਰ ਨੂੰ ਦਿੱਤੀ ਗਈ।
ਓਥੇ ਹੀ ਇਹਨਾਂ ਸ਼ਹਿਰਾਂ ਦੇ ਮੇਅਰਜ਼ ਵੱਲੋਂ ਕਿਹਾ ਜਾ ਰਿਹਾ ਹੈ ਕਿ ਸੂਬਾਈ ਸ਼ਕਤੀ ਦਾ ਜ਼ਿਆਦਾ ਉਪਯੋਗ ਹੋ ਰਿਹਾ ਹੈ,ਜੋ ਕਿ ਪਾਰਕ ਅਤੇ ਹੋਰ ਮਨੋਰੰਜਨ ਨਾਲ ਸਬੰਧਤ ਸਥਾਨਾਂ ਦਾ ਨਿਰਮਾਣ ਕਰਨ ਦੀ ਯੋਗਤਾ ਨੂੰ ਸੀਮਤ ਕਰਦਾ ਹੈ।
ਮੇਅਰਜ਼ ਵੱਲੋਂ ਇਹ ਵੀ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ ਕਿ ਇਹ ਜ਼ਮੀਨ ਦੀਆਂ ਕੀਮਤਾਂ ਵਿੱਚ ਵੀ ਵਾਧਾ ਕਰੇਗਾ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਯੋਜਨਾ ਬਣਾਉਣ ਦੀ ਉਨ੍ਹਾਂ ਦੀ ਯੋਗਤਾ ਨੂੰ ਨੁਕਸਾਨ ਪਹੁੰਚਾਏਗਾ। ਸੂਬਾਈ ਸਰਕਾਰ ਨੇ ਕਿਹਾ ਹੈ ਕਿ ਉਹ ਇਹਨਾਂ ਨਿਯਮਾਂ ਦੀ ਪਾਲਣਾ ਕਰਨ ਵਿੱਚ ਸ਼ਹਿਰਾਂ ਦੀ ਮਦਦ ਕਰਨ ਲਈ ਕੰਮ ਕਰੇਗੀ।