ਬ੍ਰਿਟਿਸ਼ ਕੋਲੰਬੀਆ: ਠੰਢੇ ਅਤੇ ਨਮੀ ਭਰਪੂਰ ਜੂਨ ਮਹੀਨੇ ਦੇ ਗੁਜ਼ਰਨ ਤੋਂ ਬਾਅਦ ਹੁਣ ਬ੍ਰਿਟਿਸ਼ ਕੋਲੰਬੀਆ ‘ਚ ਅੱਤ ਦੀ ਗਰਮੀ ਪੈਣ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ।
ਮੌਸਮ ਮਹਿਕਮੇ ਮੁਤਾਬਕ ਬੀ.ਸੀ. ਦੇ ਦੱਖਣੀ ਤੱਟ ਸਮੇਤ ਸੂਬੇ ਭਰ ‘ਚ ਇਸ ਹਫ਼ਤੇ ਪਾਰਾ ਕਾਫ਼ੀ ਉੱਚਾ ਰਹੇਗਾ ਅਤੇ ਹਫ਼ਤੇ ਦੇ ਅਖ਼ੀਰ ਤੱਕ 30 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇਗਾ।
ਮੌਸਮ ਮਾਹਰਾਂ ਮੁਤਾਬਕ ਨਮੀ ਦੀ ਘੱਟ ਮਾਤਰਾ ਦੇ ਚਲਦੇ ਇਹ 35 ਡਿਗਰੀ ਤੱਕ ਪਹੁੰਚ ਸਕਦਾ ਹੈ।
ਅਗਲੇ 10 ਦਿਨ ਤੱਕ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਰਹੇਗੀ।
ਇਸ ਤੋਂ ਇਲਾਵਾ ਪ੍ਰਿੰਸ ਜਾੱਰਜ ਅਤੇ ਕੇਂਦਰੀ ਅੰਦਰੂਨੀ ਇਲਾਕਿਆਂ ‘ਚ ਵੀ ਮੌਸਮ ਗਰਮ ਰਹੇਗਾ।