ਓਟਵਾ:ਕੈਨੇਡੀਅਨ ਰੀਅਲ ਅਸਟੇਟ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਜਨਵਰੀ 2024 ‘ਚ ਘਰਾਂ ਦੀ ਵਿਕਰੀ ‘ਚ 22% ਦਾ ਵਾਧਾ ਦਰਜ ਕੀਤਾ ਗਿਆ ਹੈ।
ਜੋ ਕਿ ਪਿਛਲੇ ਸਾਲ ਨਾਲੋਂ ਵੱਧ ਰਿਹਾ ਹੈ,ਅਤੇ ਮਈ 2021 ਤੋਂ ਬਾਅਦ ਸਾਲ-ਦਰ-ਸਾਲ ਹੋਣ ਵਾਲਾ ਵੱਡਾ ਵਾਧਾ ਰਿਹਾ ਹੈ।
ਐਸੋਸੀਏਸ਼ਨ ਦਾ ਕਹਿਣਾ ਹੈ ਕਿ ਜਨਵਰੀ ਮਹੀਨੇ ‘ਚ ਹੋਮ ਸੇਲਜ਼ ਦਸੰਬਰ 2023 ਦੇ ਮੁਕਾਬਲੇ 3.7% ਵੱਧ ਰਹੀਆਂ।
ਇਸ ਤੋਂ ਇਲਾਵਾ ਮਹੀਨੇਵਾਰ ਲਿਸਟਿੰਗ ‘ਚ 1.5% ਨਵੀਆਂ ਲਿਸਟਿੰਗ ਦੇਖੀਆਂ ਗਈਆਂ।
ਰਾਸ਼ਟਰੀ ਔਸਤਨ ਹੋਮ ਪ੍ਰਾਈਸ $6,59395 ਰਿਹਾ ਜੋ ਕਿ 2023 ਦੇ ਮੁਕਾਬਲੇ 7.6% ਵੱਧ ਦਰਜ ਕੀਤਾ ਗਿਆ ਹੈ।