Skip to main content

ਬ੍ਰਿਟਿਸ਼ ਕੋਲੰਬੀਆ: ਇਨਵਾਇਰਮੈਂਟ ਕੈਨੇਡਾ ਦਾ ਕਹਿਣਾ ਹੈ ਕਿ ਅੱਤ ਦੀ ਗਰਮੀ ਦੇ ਚਲਦੇ ਉੱਚ ਦਬਾਅ ਵਾਲਾ ਖੇਤਰ ਪੈਦਾ ਹੋਣ ਕਾਰਨ ਬ੍ਰਿਟਿਸ਼ ਕੋਲੰਬੀਆ,ਅਲਬਰਟਾ,ਅਤੇ ਸਸਕੈਚਵਨ ‘ਚ ਇਸ ਹਫ਼ਤੇ ਦੇ ਅੰਤ ਤੱਕ ਗਰਮੀ ਦਾ ਕਹਿਰ ਜਾਰੀ ਰਹੇਗਾ।
ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਲਈ 40 ਡਿਗਰੀ ਸੈਲਸੀਅਸ ਤੱਕ ਤਾਪਮਾਨ ਪਹੁੰਚਣ ਦੀ ਭਵਿੱਖਬਾਣੀ ਕੀਤੀ ਗਈ ਸੀ।ਇਸ ਅੱਤ ਦੀ ਗਰਮੀ ਦੇ ਚਲਦੇ 20 ਤੋਂ ਵੱਧ ਰਿਕਾਰਡ ਟੁੱਟਦੇ ਵੇਖੇ ਗਏ।
ਐਸ਼ਕਰਾੱਫ਼ਟ, ਬੀ.ਸੀ. ਵਿਖੇ,ਕੈਨੇਡਾ ਭਰ ‘ਚ ਸਭ ਤੋਂ ਵੱਧ ਤਾਪਮਾਨ ਰਿਕਾਰਡ ਕੀਤਾ ਗਿਆ,ਜੋ ਕਿ 40.3 ਡਿਗਰੀ ਸੈਲਸੀਅਸ ਰਿਹਾ।ਜਦੋਂ ਕਿ ਲਿੱਟਨ ‘ਚ ਤਾਪਮਾਨ 39.9 ਡਿਗਰੀ ਸੈਲਸੀਅਸ ਦਾ ਨਵਾਂ ਰਿਕਾਰਡ ਕਾਇਮ ਕੀਤਾ,ਜੋ 1953 ‘ਚ 38.9 ਡਿਗਰੀ ਸੈਲਸੀਅਸ ਨਾਲੋਂ ਵੀ ਵਧੇਰੇ ਰਿਹਾ।
ਬੀ.ਸੀ. ਵਿਖੇ ਸੂਬੇ ਦੇ ਦੋ-ਤਿਹਾਈ ਹਿੱਸੇ ‘ਚ ਗਰਮੀ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਗਈ,ਜਿਸ ‘ਚ ਸੈਂਟਰਲ ਅਤੇ ਉੱਤਰੀ ਤੱਟ,ਵਿਸਲਰ,ਸਨਸ਼ਾਈਨ ਕੋਸਟ,ਮੇਟਰੋ ਵੈਨਕੂਵਰ,ਫ਼ਰੇਜ਼ਰ ਵੈਲੀ ਅਤੇ ਪੂਰਬੀ ਅਤੇ ਇਨਲੈਨਡ ਵੈਨਕੂਵਰ ਆਈਲੈਂਡ ਸ਼ਾਮਲ ਰਿਹਾ।
ਇਹਨਾਂ ਗਰਮ ਮੌਸਮੀ ਹਾਲਾਤਾਂ ਬਾਰੇ ਇਨਵਾਰਿਮੈਂਟ ਕੈਨੈਡਾ ਵੱਲੋਂ ਅੱਜ ਜਾਣਕਾਰੀ ਸਾਂਝੀ ਕੀਤੇ ਜਾਣ ਦੀ ਉਮਦਿ ਹੈ।

 

 

 

 

 

 

Leave a Reply