Skip to main content

ਓਟਵਾ:ਹੈਲਥ ਕੈਨੇਡਾ ਨੇ ਨਿਊ ਬ੍ਰੰਜ਼ਵਿਕ, ਕਿਊਬੈਕ ਅਤੇ ਓਨਟਾਰੀਓ ਵਿੱਚ ਵੇਚੀਆਂ ਜਾ ਰਹੀਆਂ 372 ਅਣਅਧਿਕਾਰਤ ਜਿਨਸੀ ਸੁਧਾਰ ਉਤਪਾਦਾਂ ਬਾਰੇ ਚੇਤਾਵਨੀ ਜਾਰੀ ਕੀਤੀ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਇਹਨਾਂ ਪ੍ਰੋਡਕਟਸ ਦੀ ਵਰਤੋਂ ਬੰਦ ਕਰਨ ਦੀ ਸਲਾਹ ਦਿੱਤੀ ਹੈ, ਜਿਵੇਂ ਕਿ Spanish Fly 22,000 ਅਤੇ Rhino 69 ਅਤੇ ਇਹ ਉਤਪਾਦ ਸਿਲਡੇਨਾਫਿਲ ਅਤੇ ਪ੍ਰਾਸਟਰੋਨ ਜਿਹੇ ਖਤਰਨਾਕ ਤੱਤਾਂ ਨਾਲ ਭਰੇ ਹੋਏ ਹਨ।ਜੋ ਕਿ ਘੱਟ ਰਕਤ ਚਾਪ, ਦਿਲ ਦੀਆਂ ਬਿਮਾਰੀਆਂ ਅਤੇ ਜਿਗਰ ਦੇ ਫੇਲ ਹੋਣ ਜਿਹੇ ਗੰਭੀਰ ਸਿਹਤ ਖ਼ਤਰੇ ਪੈਦਾ ਕਰ ਸਕਦੇ ਹਨ। ਹੈਲਥ ਕੈਨੇਡਾ ਨੇ ਇਨ੍ਹਾਂ ਉਤਪਾਦਾਂ ਨੂੰ ਜ਼ਬਤ ਕਰ ਲਿਆ ਹੈ ਅਤੇ ਲੋਕਾਂ ਨੂੰ ਸਿਹਤ ਮਾਹਰਾਂ ਨਾਲ ਸਲਾਹ ਕਰਨ ਲਈ ਕਿਹਾ ਹੈ।

Leave a Reply